*ਜ਼ਿਲ੍ਹਾ ਪੱਧਰੀ ਵਿਗਿਆਨ ਕਾਂਗਰਸ ਮੇਲਾ ਕਰਵਾਇਆ ਗਿਆ

ਗੁਰਦਾਸਪੁਰ  ( ਗਗਨਦੀਪ ਸਿੰਘ )

*ਸਥਾਨਕ ਸਰਕਾਰੀ ਮਾਡਲ ਸੀਨੀ: ਸੈਕੰ: ਸਕੂਲ ਲੜ੍ਹਕੇ ਵਿਖੇ ਜ਼ਿਲ੍ਹਾ ਪੱਧਰੀ ਬਾਲ ਕਾਂਗਰਸ ਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਡ ਟੈਕਨਾਲਿਜੀ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਬਾਲ ਕਾਂਗਰਸ ਮੇਲਾ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਵਿਦਿਆਰਥੀਆਂ ਵੱਲੋਂ `ਸਥਾਈ ਜੀਵਨ ਲਈ ਵਿਗਿਆਨ ‘ ਥੀਮ ਤਹਿਤ ਪ੍ਰੋਜੈਕਟ ਪੇਸ਼ ਕੀਤੇ ਗਏ। ਇਸ ਮੁਕਾਬਲੇ ਦੇ ਸੀਨੀਅਰ ਗਰੁੱਪ ਲਈ ਸਾਹਿਲ ਸ਼ਰਮਾ ਤੇ ਗੁਸਾਹਿਲਦੀਪ ਸਿੰਘ ਸਰਕਾਰੀ ਸੀਨੀ: ਸੈਕੰ: ਸਕੂਲ ਧੁੱਪਸੜੀ ਦੇ ਵਿਦਿਆਰਥੀ ਪਹਿਲੇ ਸਥਾਨ ਤੇ ਭਾਵਨਾ ਕੌਰ ਤੇ ਕਿਰਨਦੀਪ ਸਰਕਾਰੀ ਸੀਨੀ ਸੈਕੰ ਸਕੂਲ ਜ਼ਫਰਵਾਲ ਦੂਸਰੇ ਸਥਾਨ ਤੇ ਰਾਜਵੀਰ ਕੌਰ ਤੇ ਅਕਾਂਸਾ ਸਰਕਾਰੀ ਕੰਨਿਆਂ ਸੀਨੀ ਸੈਕੰ ਸਕੂਲ ਸੈਦੋਵਾਲ ਖ਼ੁਰਦ ਤੀਸਰੇ ਸਥਾਨ ਤੇ ਰਹੇ।

ਇਸੇ ਪ੍ਰਕਾਰ ਜੂਨੀਅਰ ਗਰੁੱਪ ਵਿੱਚ ਜਸਬੀਰ ਤੇ ਪਰਨੀਤ ਕੌਰ ਸਰਕਾਰੀ ਮਿਡਲ ਸਕੂਲ ਸਕੂਲ ਬਖਤਪੁਰ ਵੱਲੋਂ ਪਹਿਲ ਸਥਾਨ , ਭਵਨਜੋਤ ਕੌਰ ਤੇ ਹਰਮਨਦੀਪ ਕੌਰ ਸਰਕਾਰੀ ਸੀਨੀ ਸੈਕੰ ਸਕੂਲ ਦਕੋਹਾ ਵੱਲੋਂ ਦੂਸਰਾ ਸਥਾਨ ਅਤੇ ਅਮੀਤੋਜ ਤੇ ਨਵਜੋਤ ਕੌਰ ਸਰਕਾਰੀ ਸੀਨੀ ਸੈਕੰ ਸਕੂਲ ਦਕੋਹਾ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਤੇ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਾਇੰਸ ਲੈਕਚਰਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀ ਅਗਲੇ ਮਹੀਨੇ ਹੋਣ ਵਾਲੇ ਸਟੇਟ ਪੱਧਰੀ ਵਿਗਿਆਨ ਮੇਲੇ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਪ੍ਰਿੰਸੀਪਲ ਚਰਨਬੀਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। *

Related posts

Leave a Reply