ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਸੁਰਜੀਤਪਾਲ ਵਲੋਂ ਪੰਜਵੀਂ ਦੇ ਪ੍ਰੀਖਿਆ ਕੇਂਦਰਾਂ ਦਾ ਦੌਰਾ

ਸਿੱਖਿਆ ਅਧਿਕਾਰੀਆਂ ਵੱਲੋਂ ਪੰਜਵੀਂ ਦੇ ਪ੍ਰੀਖਿਆ ਕੇਂਦਰਾਂ ਦਾ ਦੋਰਾ ਕੀਤਾ

ਪ੍ਰੀਖਿਆ ਦੌਰਾਨ ਕੋਵਿਡ 19 ਦੀਆ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ : ਡੀ.ਈ.ਓ. ਐਲੀ:

ਗੁਰਦਾਸਪੁਰ 18 ਮਾਰਚ (ਅਸ਼ਵਨੀ  )

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਦੇ ਬੱਚਿਆ ਦੀ ਸਲਾਨਾ ਪ੍ਰੀਖਿਆ ਕੋਵਿਡ 19 ਦੀ ਹਦਾਇਤਾਂ ਦੀ ਪਾਲਣਾ ਕਰਦਿਆਂ ਪੂਰੇ ਪੰਜਾਬ ਵਿੱਚ ਉਤਸ਼ਾਹ ਨਾਲ ਹੋ ਰਹੀ ਹੈ । ਇਸ ਦੌਰਾਨ ਪ੍ਰੀਖਿਆ ਸੁਪਰਡੈਂਟਾਂ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਸਮਾਜਿਕ ਦੂਰੀ , ਸੈਨੇਟਾਈਜਰ ਤੇ ਮਾਸਕ ਪਹਿਨਣ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤਪਾਲ ਵੱਲੋਂ ਅੱਜ ਪੰਜਵੀਂ ਦੇ ਹੋ ਰਹੇ ਹਿੰਦੀ ਦੇ ਪੇਪਰ ਦਾ ਵੱਖ ਵੱਖ ਸੈਂਟਰਾਂ ਵਿੱਚ ਜਾ ਕੇ ਜਾਇਜ਼ਾ ਲਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸੁਰਜੀਤਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਣੀਆ , ਸਰਕਾਰੀ ਪ੍ਰਾਇਮਰੀ ਸਕੂਲ ਮੋਨੀ ਮੰਦਰ , ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆਂਵਾਲ , ਹਿੰਦੂ ਪੁੱਤਰੀ ਪਾਠਸ਼ਾਲਾ , ਸਰਕਾਰੀ ਪ੍ਰਾਇਮਰੀ ਸਕੂਲ ਫੱਤੇਨੰਗਲ , ਸੈਂਟਰਾਂ ਦਾ ਦੋਰਾ ਕੀਤਾ ਜਿਸ ਵਿੱਚ ਸਭ ਕੁੱਝ ਦਰੁਸਤ ਪਾਇਆ ਗਿਆ ਹੈ।

ਉਨ੍ਹਾਂ ਜਾਣਕਾਰੀ ਦਿੱਤੀ ਪਰੀਖਿਆ ਦੌਰਾਨ ਕੋਵਿਡ 19 ਤੋਂ ਬਚਣ ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜਰ 05 ਬੱਚਿਆਂ ਲਈ ਕੇਂਦਰ ਬਣਾਇਆਂ ਗਿਆ ਸੀ ਤੇ ਕਿਸੇ ਵੀ ਬੱਚੇ ਨੂੰ 01 ਕਿੱਲੋਮੀਟਰ ਦੇ ਦਾਇਰੇ ਤੋਂ ਦੂਰ ਕਿਸੇ ਕੇਂਦਰ ਵਿੱਚ ਨਹੀਂ ਭੇਜਿਆ। ਉਨ੍ਹਾਂ ਹਦਾਇਤ ਦਿੱਤੀ ਕਿ ਪੇਪਰ ਰੋਜ਼ਾਨਾ ਚੈੱਕ ਕਰਕੇ ਨੰਬਰ ਪੋਰਟਲ ਤੇ ਅਪਡੇਟ ਕਰ ਦਿੱਤੇ ਜਾਣ। ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੋਧ ਰਾਜ ਨਿਰਮਲ ਕੁਮਾਰੀ , ਨੀਰਜ ਕੁਮਾਰ , ਪੋਹਲਾ ਸਿੰਘ ,ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਲਖਵਿੰਦਰ ਸਿੰਘ ਸੇਖੋਂ ਤੇ ਸਮੁੱਚੀ ਪੜ੍ਹੋ ਪੰਜਾਬ ਟੀਮ ਵੱਲੋਂ ਆਪਣੇ ਬਲਾਕਾਂ ਦੇ ਸਕੂਲ ਵਿਜਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਪਵਨ ਅੱਤਰੀ ਆਦਿ ਹਾਜ਼ਰ ਸਨ।

Related posts

Leave a Reply