ਜਾਤੀਸੂਚਕ ਸ਼ਬਦਾਵਲੀ ਵਰਤਨ, ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਰੁੱਧ ਪੁਲਿਸ ਕਾਰਵਾਈ ਨਾ ਹੋਣ ਤੇ, ਪੁਲਿਸ ਵਿਰੁੱਧ ਧਰਨਾ ਦੇਣ ਦਾ ਐਲਾਨ

ਜਾਤੀਸੂਚਕ ਸ਼ਬਦਾਵਲੀ ਵਰਤਨ, ਗਾਲੀ ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਿਰੁੱਧ ਪੁਲਿਸ ਕਾਰਵਾਈ ਨਾ ਹੋਣ ਪੁਲਿਸ ਵਿਰੁੱਧ ਧਰਨਾ ਦੇਣ ਦਾ ਐਲਾਨ
ਗੁਰਦਾਸਪੁਰ  ( ਅਸ਼ਵਨੀ ) :- ਵੱਖ -ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਥਾਣਾ ਦੋਰਾਗਲਾ ਵਿਖੇ 9 ਮਾਰਚ ਤੋਂ ਧਰਨਾ ਲਗਾਉਣ ਦਾ ਐਲਾਨ।ਮਸਲਾ ਫਰੀਦਪੁਰ ਦੇ ਦਲਿਤ ਕਿਸਾਨ ਦੇ ਘਰ ਵਿੱਚ ਦਾਖਲ ਹੋ ਕੇ ਜਾਤੀਸੂਚਕ ਸ਼ਬਦਾਵਲੀ ਵਰਤਨ, ਗਾਲੀ ਗਲੋਚ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਪਿਛਲੇ ਦੋ ਮਹੀਨਿਆਂ ਤੋਂ ਪੁਲਿਸ ਵੱਲੋਂ ਰਾਜਨੈਤਿਕ ਸ਼ਹਿ ਹੋਣ ਤੇ ਕੋਈ ਕਾਰਵਾਈ ਨਾ ਹੋਣ ਦਾ।   

  ਕਾਮਰੇਡ ਅਮਰੀਕ ਸਿੰਘ ਯਾਦਗਾਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਦੀ ਪ੍ਰਧਾਨਗੀ ਹੇਠ ਵੱਖ ਵੱਖ ਯੂਨੀਅਨਾਂ ਦੀ ਮੀਟਿੰਗ ਕੀਤੀ ਗਈ। ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਪੰਡੋਰੀ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ ਅਤੇ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਥੁੜ੍ਹਾ ਰਾਮ ਵਾਸੀ ਫਰੀਦਪੁਰ ਜੋ ਦਲਿਤ ਕਿਸਾਨ ਹੈ ਅਤੇ 25-1-22 ਨੂੰ ਆਪਣੇ ਖੇਤਾਂ ਚੋਂ ਕਮਾਦ ਦੀ ਟਰਾਲੀ ਲੈਣ ਕੇ ਆ ਰਿਹਾ ਸੀ।

ਜਗਤਾਰ ਸਿੰਘ ਪਿੰਡ ਮੌਕਾ ਜਿਸ ਨੇ ਸਰਕਾਰੀ ਰਸਤਾ ਵਾਹਿਆ ਹੈ। ਥੁੜਾ ਰਾਮ ਵੱਲੋਂ ਟਰਾਲੀ ਲੰਘਾਉਣ ਤੇ ਇਤਰਾਜ਼ ਜਤਾਇਆ। ਅਗਲੇ ਦਿਨ 26-1-22 ਉਕਤ ਵਿਅਕਤੀ ਮਹਿੰਦਰਾ ਜੀਪ ਤੇ ਅਣਪਛਾਤੇ ਵਿਅਕਤੀਆਂ ਅਤੇ ਕੁਝ ਮੋਟਰਸਾਈਕਲਾਂ ਤੇ ਨਾਲ ਲੈ ਕੇ ਥੁੜਾ ਰਾਮ ਦੇ ਘਰ ਫਰੀਦਪੁਰ ਵਿਖੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗਾਲੀ ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੀ ਸ਼ਿਕਾਇਤ 28-1-22 ਥਾਣਾ ਦੋਰਾਗਲਾ ਵਿਖੇ ਦਿੱਤੀ ਗਈ। ਕੋਈ ਕਾਰਵਾਈ ਨਾ ਹੋਣ ਤੇ 7-2-22 ਐਸ ਐਸ ਪੀ ਦਫਤਰ ਗੁਰਦਾਸਪੁਰ ਨੂੰ ਵੀ ਜੱਥੇਬੰਦੀਆਂ ਵੱਲੋਂ ਮਿਲਿਆ ਗਿਆ। ਡੀ ਐਸ ਪੀ ਦੀਨਾਨਗਰ ਨੂੰ ਵੀ ਮਿਲੇ।
                ਪਿਛਲੇ ਦੋ ਮਹੀਨੇ ਤੋਂ ਸਬੰਧਤ ਪੁਲਿਸ ਅਧਿਕਾਰੀ ਨੇ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ ਦੀ ਅਗਵਾਈ ਹੇਠ ਵਫ਼ਦ ਸਬੰਧਤ ਪੁਲਿਸ ਅਧਿਕਾਰੀ ਨੂੰ 2 ਮਾਰਚ ਨੂੰ ਮਿਲ਼ੇ , ਉਨ੍ਹਾਂ ਨੇ 4 ਮਾਰਚ ਨੂੰ 2 ਵਜ਼ੇ ਦੋਹਾਂ ਧੜਿਆਂ ਨੂੰ ਥਾਣਾ ਦੋਰਾਗਲਾ ਵਿਖੇ ਹਾਜ਼ਰ ਹੋਣ ਲਈ ਕਿਹਾ।ਥੁੜਾ ਰਾਮ ਆਪਣੇ ਸਾਥੀਆਂ ਸਮੇਤ ਥਾਣੇ ਪਹੁੰਚ ਗਏ ਪਰ ਦੂਸਰੀ ਧਿਰ ਨਹੀਂ ਪਹੁੰਚੀ ਅਤੇ ਨਾ ਹੀ ਸਬੰਧਤ ਪੁਲਿਸ ਅਧਿਕਾਰੀ ਮੌਕੇ ਤੇ ਹਾਜਰ ਹੋਏ। ਇਹ ਸਾਰਾ ਕੁਝ ਰਾਜਨੀਤਿਕ ਸ਼ਹਿ ਕਰਕੇ ਹੋ ਰਿਹਾ ਹੈ।ਇਸ ਲਈ ਹਮ ਖ਼ਿਆਲੀ ਜੱਥੇਬੰਦੀਆਂ ਨੇ ਪੀੜਤ ਨੂੰ ਇਨਸਾਫ਼ ਦਿਵਾਉਣ ਲਈ 9 ਮਾਰਚ ਨੂੰ ਥਾਣਾ ਦੋਰਾਗਲਾ ਵਿਖੇ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ।ਇਸ ਮੌਕੇ ਜੋਗਿੰਦਰ ਪਾਲ ਘੁਰਾਲਾ, ਸੁਖਦੇਵ ਰਾਜ ਬਹਿਰਾਮਪੁਰ, ਵੱਸਣ ਸਿੰਘ ਚਿੱਟੀ, ਪਰਸ਼ੋਤਮ ਫਰੀਦਪੁਰ, ਚੰਨਣ ਸਿੰਘ ਦੌਰਾਗਲਾ,ਸਰੂਪ ਸਿੰਘ, ਲਖਵਿੰਦਰ ਸਿੰਘ ਅਤੇ ਮੇਜਰ ਸਿੰਘ  ਆਦਿ ਹਾਜ਼ਰ ਸਨ।

Related posts

Leave a Reply