ਜਿਲਾ ਪ੍ਰਸ਼ਾਸਨ ਵੱਲੋਂ ਪੱਤਣ ਤੇ ਬਨ੍ਹਾਇਆ ਜਾਂਦਾ ਆਰਜ਼ੀ ਪੈਟੂਨ ਪੁਲ ਹਟਾਇਆ

ਮਕੋੜਾ ਪੱਤਣ ਤੇ ਬਨ੍ਹਾਇਆ ਜਾਂਦਾ ਆਰਜ਼ੀ ਪੈਟੂਨ ਪੁਲ ਹਟਾਇਆ ਦਰਿਆ ਪਾਰ ਵੱਸੇ ਹੋਏ ਸੱਤ ਪਿੰਡਾਂ ਦੀ ਕਰੀਬ ਚਾਰ ਹਜ਼ਾਰ ਤੋ ਵੱਧ ਅਬਾਦੀ ਲਈ ਸਿਰਫ ਇਕ ਕਿਸ਼ਤੀ ਆਸਰਾ
ਗੁਰਦਾਸਪੁਰ 27 ਜੂਨ ( ਅਸ਼ਵਨੀ ) :– ਹਰ ਵਾਰ ਦੀ ਤਰਾ ਇਸ ਵਾਰ ਵੀ ਜਿਲਾ ਪ੍ਰਸ਼ਾਸਨ ਵੱਲੋਂ ਬਰਸਾਤ ਦੇ ਮੋਸਮ ਦੀ ਆਮਦ ਨੂੰ ਵੇਖਦੇ ਹੋਏ ਮਕੋੜਾ ਪੱਤਣ ਤੇ ਬਨ੍ਹਾਇਆ ਜਾਂਦਾ ਆਰਜ਼ੀ ਪੈਟੂਨ ਪੁਲ ਚੁੱਕ ਦਿੱਤਾ ਹੈ ਜਿਸ ਕਾਰਨ ਦਰਿਆ ਪਾਰ ਵੱਸੇ ਹੋਏ ਸੱਤ ਪਿੰਡਾਂ ਦੀ ਕਰੀਬ ਚਾਰ ਹਜ਼ਾਰ ਤੋ ਵੱਧ ਅਬਾਦੀ ਲਈ ਸਿਰਫ ਇਕ ਕਿਸ਼ਤੀ ਹੀ ਆਸਰਾ ਰਹਿ ਗਈ ਹੈ ।

ਜਿੱਕਰਯੋਗ ਹੈ ਕਿ ਮਕੋੜਾ ਪੱਤਣ ਤੇ ਪੱਕਾ ਪੁਲ ਬਣਾਉਣ ਲਈ ਗੁਰਦਾਸਪੁਰ ਤੋ ਭਾਜਪਾ ਦੇ ਸਾਂਸਦ ਸੰਨੀ ਦਿਉਲ ਵੱਲੋਂ ਪ੍ਰਵਾਨਗੀ ਦੁਆ ਦਿੱਤੀ ਗਈ ਹੈ ਪਰ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਨਾਲ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਦੇ ਅੰਦਰ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਇਹ ਆਰਜ਼ੀ ਪੈਟੂਨ ਪੁਲ ਹਟਾ ਦੇਣ ਦੇ ਕਾਰਨ ਲੋਕਾਂ ਨੇ ਆਪਣਾ ਰੋਸ ਦਰਸਾਉਂਦੇ ਹੋਏ ਕਿਹਾ ਕਿ ਸਰਕਾਰ ਇਸ ਦਰਿਆ ਉੱਪਰ ਜੇਕਰ ਪੁਲ ਦੀ ਉਸਾਰੀ ਨਹੀਂ ਕਰਵਾ ਸਕਦੀ ਤਾਂ ਉਹਨਾਂ ਨੂੰ ਭਾਰਤ ਨਾਲ਼ੋਂ ਵੱਖ ਕਰਕੇ ਪਾਕਿਸਤਾਨ ਦੇ ਨਾਲ ਜੋੜ ਦੇਣਾ ਚਾਹੀਦਾ ਹੈ ।

ਜਿੱਕਰਯੋਗ ਹੈ ਕਿਰਾਵੀ ਦਰਿਆ ਦੇ ਮਕੋੜਾ ਪੱਤਣ ਦੇ ਕੋਲ ਭਾਰਤ-ਪਾਕਿਸਤਾਨ ਸਰਹੱਦ ਦੇ ਉੱਪਰ ਪੈਂਦੇ ਸੱਤ ਪਿੰਡ ਤੂਰ , ਚੇਬੇ , ਮੰਮੀਆਂ ਚੱਕ ਰੰਗਾ , ਭਰਿਆਲ , ਕੁੱਕੜ , ਚੁੰਬਰ ਅਤੇ ਲਸਿਆਨ ਦਾ ਸਿੱਧਾ ਜ਼ਮੀਨੀ ਸੰਪਰਕ ਭਾਰਤ ਨਾਲ਼ੋਂ ਇਹ ਪੈਟੂਨ ਪੁਲ ਹਟਾਉਣ ਦੇ ਨਾਲ ਹੀ ਟੁੱਟ ਜਾਂਦਾ ਹੈ ਜਿਸ ਕਾਰਨ ਇਹਨਾਂ ਸੱਤ ਪਿੰਡਾਂ ਵਿੱਚ ਰਹਿ ਰਹੇ ਕਰੀਬ ਚਾਰ ਹਜ਼ਾਰ ਤੋ ਵੱਧ ਲੋਕਾਂ ਨੂੰ ਇਸ ਇਲਾਕੇ ਤੋ ਬਾਹਰ ਜਾਣ ਲਈ ਸਿਰਫ ਇੱਕੋ ਇਕ ਕਿਸ਼ਤੀ ਹੀ ਸਾਧਨ ਰਹਿ ਜਾਂਦੀ ਹੈ । ਇਹ ਕਿਸ਼ਤੀ ਵੀ ਸ਼ਾਮ ਸੱਤ ਵਜੇ ਤੋ ਪਹਿਲਾ-ਪਹਿਲਾ ਹੀ ਚੱਲਦੀ ਹੈ ਉਸ ਉਪਰੰਤ ਕਿਸ਼ਤੀ ਵੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਰਾਤ ਨੂੰ ਜੇਕਰ ਕੋਈ ਜ਼ਰੂਰਤ ਪੇ ਜਾਵੇ ਤਾਂ ਸਵੇਰ ਤੱਕ ਇੰਤਜਾਰ ਕਰਨਾ ਪੈਂਦਾ ਹੈ,

ਬਰਸਾਤ ਦੇ ਸਾਰੇ ਸੀਜਨ ਦੋਰਾਨ ਇਕ ਬੇੜੀ ਹੀ ਇਸ ਇਲਾਕੇ ਤੋ ਆਉਣ ਜਾਣ ਦਾ ਸਾਧਨ ਹੁੰਦਾ ਹੈ ਤੇ ਬਰਸਾਤ ਤੋ ਬਾਅਦ ਹੀ ਮੁੜ ਪੈਟੂਨ ਪੁਲ ਦੀ ਉਸਾਰੀ ਕੀਤੀ ਜਾਂਦੀ ਹੈ ਜੋ ਬਰਸਾਤ ਦੇ ਆਉਣ ਵਾਲੇ ਸੀਜਨ ਤੱਕ ਰਹਿੰਦਾ ਹੈ । ਦਰਿਆ ਪਾਰ ਰਹਿ ਰਹੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਦਰਿਆ ਤੇ ਬਣੇ ਹੋਏ ਪੈਟੂਨ ਪੁਲ ਨੂੰ ਹਟਾ ਦੇਣ ਉਪਰੰਤ ਉਹਨਾਂ ਨੂੰ ਸਿਰਫ ਬੇੜੀ ਦਾ ਹੀ ਆਸਰਾ ਹੁੰਦਾ ਹੈ ਇਸ ਦੋਰਾਨ ਜੇਕਰ ਉਹਨਾਂ ਨੂੰ ਕੋਈ ਮੁਸ਼ਿਕਲ ਆ ਜਾਂਦੀ ਹੈ ਜਾਂ ਘਰ ਦਾ ਕੋਈ ਮੈਂਬਰ ਗੰਭੀਰ ਬਿਮਾਰ ਹੋ ਜਾਂਦਾ ਹੈ ਤਾਂ ਇਸ ਲਈ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਥੋਂ ਤੱਕ ਕਿ ਉਹਨਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾ ਲਈ ਬੇੜੀ ਉੱਪਰ ਬਹੁਤ ਹੀ ਮੁਸ਼ਿਕਲ ਦੇ ਨਾਲ ਬੈਠ ਕੇ ਆਪਣੇ ਕੰਮਾਂ ਉਪਰ ਪੁੱਜਦੇ ਹਨ ।

ਇਲਾਕੇ ਵਿੱਚ ਸਰਗਰਮ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਤਰਲੋਕ ਸਿੰਘ ਬਹਿਰਾਮਪੁਰ , ਨਿਰਮਲ ਸਿੰਘ ਰਾਜਪਰੁਰਾ , ਅਵਤਾਰ ਸਿੰਘ ਅਤੇ ਮਹਿੰਦਰ ਸਿੰਘ ਨੇ ਕਿਹਾ ਕਿ ਇੱਥੇ ਪੱਕਾ ਪੁਲ ਬਣਨਾ ਚਾਹੀਦਾ ਹੈ ਤਾਂ ਹੀ ਲੋਕਾਂ ਦੀਆ ਮੁਸ਼ਿਕਲਾ ਦਾ ਹੱਲ ਹੋ ਸਕਦਾ ਹੈ । ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਤਫ਼ਾਕ ਨੇ ਦਸਿਆਂ ਕਿ ਬਰਸਾਤ ਦੇ ਸੀਜਨ ਨੂੰ ਧਿਆਣ ਵਿੱਚ ਰੱਖਦੇ ਹੋਏ ਪੈਟੂਨ ਪੁਲ ਨੂੰ ਹਟਾਇਆ ਗਿਆ ਹੈ । ਉਹਨਾਂ ਨੇ ਹੋਰ ਦਸਿਆਂ ਕਿ ਦਰਿਆ ਉੱਪਰ ਪੱਕਾ ਪੁਲ ਬਣਾਉਣ ਦੇ ਲਈ ਪ੍ਰਪੋਜਲ ਸਰਕਾਰ ਨੂੰ ਭੇਜੀ ਗਈ ਹੈ ਜਦੋਂ ਹੀ ਇਸ ਸੰਬੰਧੀ ਸੰਬੰਧਿਤ  ਵਿਭਾਗ ਪਾਸੋ ਪ੍ਰਵਾਨਗੀ ਤੇ ਫੰਡ ਹਾਸਲ ਹੋ ਜਾਣਗੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ।

 

Related posts

Leave a Reply