ਜਿਲਾ ਹੁਸ਼ਿਆਰਪੁਰ ਵਿੱਚ ਕੋਰੋਨਾ ਨਾਲ ਹੋਇਆਂ 5 ਮੌਤਾਂ,210 ਹੋਰ ਲੋਕ ਆਏ ਕੋਰੋਨਾ ਦੀ ਲਪੇਟ ‘ਚ

ਹੁਸ਼ਿਆਰਪੁਰ 21 ਅਪ੍ਰੈਲ (ਚੌਧਰੀ ) : ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 1930 ਨਵੇਂ ਸੈਂਪਲ ਲਏ ਗਏ ਹਨ ਅਤੇ 2057 ਸੈਂਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 210 ਨਵੇਂ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 16932 ਹੋ ਗਈ ਹੈ।

ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 428693 ਸੈਪਲ ਲਏ ਗਏ ਹਨ ਜਿਨਾ ਵਿੱਚੋ 409952  ਸੈਪਲ ਨੈਗਟਿਵ,3429 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ,ਤੇ 202 ਸੈਂਪਲ ਇਨਵੈਲਡ ਹਨ।ਐਕਟਿਵ ਕੈਸਾਂ ਦੀ ਗਿਣਤੀ 14236 ਹੈ ਜਦ ਕਿ 16208 ਮਰੀਜ ਠੀਕ ਹੋਏ ਹਨ।ਕੁੱਲ ਮੌਤਾਂ ਦੀ ਗਿਣਤੀ 676 ਹੈ। ਜਿਲਾ ਹੁਸ਼ਿਆਰਪੁਰ ਦੇ 98 ਸੈਂਪਲ ਪਾਜੇਟਿਵ ਆਏ ਹਨ ਜਿਨਾਂ ਵਿੱਚ ਸ਼ਹਿਰ ਹੁਸ਼ਿਆਰਪੁਰ 20 ਅਤੇ 190 ਸੈਂਪਲ ਬਾਕੀ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ।

ਇਸ ਮੌਕੇ ਉਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 5 ਮੌਤਾਂ ਹੋਈਆਂ ਹਨ (1) 60 ਸਾਲਾ ਪੁਰਸ਼  ਵਾਸੀ ਬਲਾਕ ਚਕੋਵਾਲ  ਹੁਸ਼ਿਆਰਪੁਰ ਦੀ ਮੌਤ ਸਵਲ ਹਸਪਤਾਲ ਹੁਸ਼ਿਆਰਪੁਰ ਹੈ (2) 78 ਸਾਲਾ  ਔਰਤ ਵਾਸੀ ਪਾਲਦੀ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ (3) 52 ਸਾਲਾ ਪੁਰਸ਼  ਵਾਸੀ ਭੂੰਗਾ ਦੀ ਮੌਤ ਮਾਡਰਨ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ।(4) 43 ਸਾਲਾ ਪੁਰਸ਼ ਵਾਸੀ ਮੰਡ ਭੰਡੇਰ ਦੀ ਮੌਤ ਚੰਡੀਗੜ (5)42 ਸਾਲਾ ਪੁਰਸ਼ ਵਾਸੀ ਪੋਸੀ ਮੌਤ ਆਈ ਵੀ ਵਾਈ ਨਵਾਂ ਸ਼ਹਿਰ ਵਿਖੇ ਹੋਈ।

ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।
v  ਬਾਹਰੋਂ ਆਏ ਪਜੇਟਿਵ ਮਰੀਜ —11
v  ਹੁਸ਼ਿਆਰਪੁਰ ਜਿਲੇ ਦੇ ਮਰੀਜ –210
v  ਟੋਟਲ ਮਰੀਜ —– – – – – – – 221

Related posts

Leave a Reply