ਜਿਲ•ਾ ਪ੍ਰਸਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਲਈ ਈ-ਪਾਸ ਦਾ ਹੋਣਾ ਅਤਿ ਜਰੂਰੀ

ਜਿਲ•ਾ ਪ੍ਰਸਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਲਈ ਈ-ਪਾਸ ਦਾ ਹੋਣਾ ਅਤਿ ਜਰੂਰੀ
ਪਠਾਨਕੋਟ 26 ਅਪ੍ਰੈਲ
(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )

 ਪੰਜਾਬ ਵਿੱਚ ਕੋਵਿਡ –19 ਦੇ ਵਿਸਥਾਰ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਵੀ 23 ਮਾਰਚ 2020 ਤੋਂ ਪੂਰੇ ਪੰਜਾਬ ਅੰਦਰ ਕਰਫਿਓ ਲਾਗੂ ਕੀਤਾ ਹੋਇਆ ਹੈ ਅਤੇ ਇਸ ਦੇ ਚਲਦਿਆਂ ਹੀ ਜਿਲ•ਾ ਪਠਾਨਕੋਟ ਵਿੱਚ ਵੀ ਕਰਫਿਓ ਲਗਾਇਆ ਗਿਆ ਹੈ। ਹੁਣ ਭਾਰਤ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਜਿਲ•ੇ ਅੰਦਰ ਕੂਝ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਪਰ ਜਿਲ•ਾ ਪਠਾਨਕੋਟ ਵਿੱਚ ਕਰਫਿਓ ਪਹਿਲਾ ਦੀ ਤਰ•ਾਂ ਹੀ ਜਾਰੀ ਰਹੇਗਾ। ਇਹ ਪ੍ਰਗਟਾਵਾ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਕੀਤਾ।
ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ•ਾ ਪਠਾਨਕੋਟ ਦੇ ਲੋਕਾਂ ਵਿੱਚ ਇੱਕ ਅਫਵਾਹ ਵਾਈਰਲ ਹੋ ਰਹੀ ਹੈ ਕਿ ਲਾੱਕ ਡਾਊਨ ਖੋਲ ਦਿੱਤਾ ਗਿਆ ਹੈ, ਅਜਿਹਾ ਕੂਝ ਵੀ ਨਹੀਂ ਹੈ ਅਤੇ ਕਰਫਿਓ ਪਹਿਲਾ ਦੀ ਤਰ•ਾਂ ਹੀ ਜਾਰੀ ਰਹੇਗਾ , ਭਾਰਤ ਸਰਕਾਰ ਦੇ ਆਦੇਸਾਂ ਅਨੁਸਾਰ ਕੁਝ ਛੋਟਾਂ ਦਿੱਤੀਆਂ ਜਾ ਰਹੀਆਂ ਹਨ, ਇਸ ਦੋਰਾਨ ਜਿਨ•ਾਂ ਵੀ ਦੁਕਾਨਾਂ ਨੂੰ ਨਿਰਧਾਰਤ ਸਮੇਂ ਲਈ ਜਿਲ•ਾ ਪ੍ਰਸਾਸਨ ਵੱਲੋਂ ਆਗਿਆ ਦਿੱਤੀ ਜਾਵੇਗੀ ਉਹ ਵੀ ਸਾਮਾਨ ਦੀ ਸਪਲਾਈ ਹੋਮ ਡਿਲਵਰੀ ਹੀ ਕਰਨਗੇ। ਉਨ•ਾਂ ਕਿਹਾ ਕਿ ਦਿੱਤੀਆਂ ਇਨ•ਾਂ ਛੋਟਾਂ ਦੇ ਲਈ ਆਨ ਲਾਈਨ ਆਗਿਆ ਲੈਣੀ ਬਹੁਤੀ ਜਰੂਰੀ ਹੈ। ਈ ਪਾਸ ਅਪਲਾਈ ਕਰਨ ਮੋਬਾਇਲ ਐਪ ਡਾਊਨਲਾਊਡ ਕਰਕੇ ਵੀ ਅਪਲਾਈ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਆਨ ਲਾਈਨ ਅਪਲਾਈ ਕਰਦਿਆਂ ਹੋਇਆ ਹੋਮ ਡਿਲਵਰੀ ਲਈ ਦੁਕਾਨ ਤੇ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਡਿਟੇਲ ਦਿੱਤੀ ਜਾਵੇਗੀ।
ਉਨ•ਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਅਤਿ ਜਰੂਰੀ ਕੰਮ ਹੋਵੇ ਤਾਂ ਹੀ ਘਰ•ਾਂ ਤੋਂ ਬਾਹਰ ਨਿਕਲੋਂ , ਘਰ•ਾਂ ਅੰਦਰ ਰਹੋ, ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋਂ। ਉਨ•ਾਂ ਕਿਹਾ ਕਿ ਅਗਰ ਅਸੀਂ ਕਰੋਨਾ ਵਾਈਰਸ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਸੋਸਲ ਡਿਸਟੈਂਸ ਰੱਖਣਾ ਬਹੁਤ ਹੀ ਜਰੂਰੀ ਹੈ, ਮਾਸਕ ਦਾ ਪ੍ਰਯੋਗ ਕਰੋਂ ।  

Related posts

Leave a Reply