ਜੂਡਿਸਿਅਲ ਕੋਰਟ ਕੰਪਲੈਕਸ ਪਠਾਨਕੋਟ ਦੇ ਵਿੱਚ ਵੀਡਿਓ ਕੰਨਫਰੈਂਸ ਰਾਹੀਂ ਕੀਤੀ ਜਾ ਰਹੀ ਜਰੂਰੀ ਮਾਮਲਿਆਂ ਦੀ ਸੁਣਵਾਈ


 
ਪਠਾਨਕੋਟ 26 ਅਪ੍ਰੈਲ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)
ਮਾਨਯੋਗ ਸੁਪਰੀਮ ਕੋਰਟ ਨਵੀਂ ਦਿੱਲੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ•  ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜਿਲ•ਾ ਅਤੇ ਸ਼ੈਸਨ ਜੱਜ ਪਠਾਨਕੋਟ, ਨੇ ਦੱਸਿਆ ਕਿ  ਜਿਲ•ਾ ਕਚਿਹਰੀਆਂ ਪਠਾਨਕੋਟ ਦੇ ਵਿੱਚ ਜਰੂਰੀ ਕੇਸ਼ਾ ਦੀ ਸੁਣਵਾਈ ਦੇ ਲਈ ਵੀਡਿਓ ਕੰਨਫਰੈਂਸ ਦੀ ਸੁਵਿਧਾ 15 ਅਪ੍ਰੈਲ 2020 ਤੋਂ ਮੁਹਈਆ ਕਰਵਾਈ ਗਈ ਹੈ ।
ਸ਼੍ਰੀ ਜਤਿੰਦਰ ਪਾਲ ਸਿੰਘ, ਸਕੱਤਰ, ਜਿਲਾ ਕਾਨੂੰਨੀ ਸੇਵਾਵਾ ਅਥਾਰਟੀ, ਪਠਾਨਕੋਟ ਨੇ ਦੱਸਿਆ ਕਿ ਮਾਨਯੋਗ ਜਿਲ•ਾ ਅਤੇ ਸ਼ੈਸਨ ਜੱਜ ਪਠਾਨਕੋਟ  ਰਾਹੀ ਕਰੋਨਾ ਵਾਈਰਸ ਤੋ ਸੁਰੱਖਿਆ ਅਤੇ ਸਾਵਧਾਨੀ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਵਕੀਲਾਂ,  ਜਾਂਚ ਅਧਿਆਕੀਆਂ ਅਤੇ ਜਨਤਾ ਨੂੰ ਅਦਾਲਤ ਦੇ ਵਿੱਚ ਨਾ ਆਉਣਾ ਪਵੇ । ਇਹ ਅਤਿ ਅਧੁਨਿਕ ਸੁਵਿਧਾ ਦੁਸਰੇ ਜਿਲਿ•ਆਂ ਦੇ ਵਕੀਲਾਂ ਦੇ ਲਈ ਵੀ ਉਪਲੱਬਦ ਕਰਵਾਈ ਗਈ ਹੈ । ਉਨ•ਾਂ ਦੱਸਿਆ ਕਿ Virtual courts  ਦੀ ਸੁਵਿਧਾ ਦੁਆਰਾ ਪਠਾਨਕੋਟ ਦੇ ਵਿੱਚ ਹੁਣ ਤੱਕ 50 ਬੇਲ ਐਪਲੀਕੇਸ਼ਨ ਅਤੇ 21 ਸੁਪਰਦਾਰੀ ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ । ਕੰਪਿਉਟਰ ਦੇ ਰਾਹੀਂ ਸਾਰੇ ਦਾਵੇਦਾਰ ਆਪਣੇ ਥਾਂ ਤੋਂ   Virtual courts ਦੀ ਆਈ ਡੀ ਨੂੰ ਸਵਿੱਚ ਆੱਨ ਕਰਦੇ ਹਨ ਅਤੇ ਮਾਮਲਿਆ ਦੀ ਸੁਣਵਾਈ ਹੁੰਦੀ ਹੈ ।
ਸ਼੍ਰੀ ਨਵਦੀਪ ਸੈਣੀ, ਪ੍ਰਧਾਨ ਜਿਲ•ਾ ਬਾਰ ਐਸੋਸੀਏਸ਼ਨ ਪਠਾਨਕੋਟ ਨੇ ਦੱਸਿਆ ਕਿ ਸਾਰੇ ਜਰੂਰੀ ਮਾਮਲੇ  ਆਦਿ ਦੀ ਸੁਣਵਾਈ ਅਦਾਲਤ ਦੀ ਰਾਹੀਂ ਜਿਲ•ਾ ਸੈਸਨ ਕੋਰਟ ਦੇ ਵਿੱਚ ਕੀਤੀ ਜਾ ਰਹੀ ਹੈ ਜਿਲ•ਾਂ ਪਠਾਨਕੋਟ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖਦੇ ਹੋਏ ਅਤੇ ਇਸਦੀ ਰੋਕਥਾਮ ਦੇ ਲਈ ਜਿਲਾ ਅਤੇ ਸੈਸਨ ਜੱਜ, ਪਠਾਨਕੋਟ ਦੁਆਰਾ ਉਠਾਏ ਗਏ ਉੱਕਤ ਕਦਮ ਬਹੁਤ ਹੀ ਪ੍ਰਸੰਸਾ ਪੂਰਵਕ ਹਨ ।

Related posts

Leave a Reply