ਜੇ ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਨ ਖੇਲਾਂ ਵਿਖੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇਰੂ ਨੇ ਸਪੈਸ਼ਲ ਵਿਦਿਆਰਥੀਆਂ ਦੇ ਨਾਲ ਆਪਣਾ ਜਨਮਦਿਨ ਮਨਾਇਆ

ਹੁਸ਼ਿਆਰਪੁਰ : ਜੇ ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਨ ਖੇਲਾਂ ਹੁਸ਼ਿਆਰਪੁਰ ਵਿਖੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਸ.ਮਲਕੀਤ ਸਿੰਘ ਮਹੇਰੂ ਜੀ ਨੇ ਸਪੈਸ਼ਲ ਵਿਦਿਆਰਥੀਆਂ ਦੇ ਨਾਲ ਆਪਣਾ ਜਨਮਦਿਨ ਮਨਾਇਆ।  

ਇਸ ਮੌਕੇ ਤੇ ਉਨਾਂ ਦੇ ਪਰਿਵਾਰ ਦੇ ਮੈਂਬਰ ਸ਼੍ਰੀ ਬਲਜੀਤ ਸਿੰਘ ਸੈਣੀ, ਸ਼੍ਰੀਮਤੀ ਪੁਨੀਤ ਸੈਣੀ (ਬੇਟਾ-ਬਹੁ), ਸ਼੍ਰੀਮਤੀ ਰਿਪਜੀਤ ਕੌਰ (ਬੇਟੀ), ਸ਼੍ਰੀਮਤੀ ਚਰਨਜੀਤ ਕੌਰ, ਸ਼੍ਰੀ ਹਰਦੀਪ ਸਿੰਘ (ਦਾਮਾਦ) ਮੌਜੂਦ ਸਨ।  

ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਸ਼੍ਰੀ ਪਰਮਜੀਤ ਸਿੰਘ ਸਚਦੇਵਾ ਜੀ ਨੇ ਸ.ਮਲਕੀਤ ਸਿੰਘ ਮਹੇਰੂ ਅਤੇ ਉਨਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਅਤੇ ਜਨਮ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।ਸਾਬਕਾ ਪ੍ਰਧਾਨ ਐਡਵੋਕੇਟ ਹਰੀਸ਼ ਚੰਦਰ ਐਰੀ ਜੀ  ਨੇ ਸ.ਮਲਕੀਤ ਸਿੰਘ ਮਹੇਰੂ ਜੀ ਦੇ ਸੁਸਾਇਟੀ ਦੇ ਪ੍ਰਤੀ ਸਹਿਯੋਗ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨਾਂ ਦੇ ਕਾਰਜਕਾਲ ਵਿੱਚ ਸਕੂਲ ਨੇ ਦਿਨ ਦੁਗਣੀ ਰਾਤ ਚੁਗੁਣੀ ਤਰੱਕੀ ਕੀਤੀ।  

ਸ਼੍ਰੀ ਤਰਨੀਜਤੀ ਸਿੰਘ ਸੀ.ਏ.(ਪ੍ਰੈਜ਼ੀਡੈਂਟ ਆਸ਼ਾਦੀਪ ਵੈਲਫੇਅਰ ਸੁਸਾਇਟੀ) ਜੀ ਨੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨਾਂ ਦੀ ਲੰਬੀ ਅਤੇ ਸਿਹਤਮੰਦ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਤੇ ਉਨਾਂ ਨੇ ਸਕੂਲ ਵਿੱਚ ਲੰਗਰ ਦਾ ਪ੍ਰਬੰਧ ਕੀਤਾ। ਸਾਰੇ ਸਕੂਲ ਦੇ ਵਿਦਿਆਰਥੀਆਂ, ਸਟਾਫ ਅਤੇ ਸੁਸਾਇਟੀ ਦੇ ਮੈਂਬਰ ਲਈ ਲੰਗਰ ਦਾ ਪ੍ਰਬੰਧ ਕੀਤਾ। ਸਪੈਸ਼ਲ ਬੱਚਿਆਂ ਦੀ ਭਲਾਈ ਲਈ 25,000/- ਰੁਪਏ ਦੀ ਰਕਮ ਦਾ ਚੈਕ ਭੇਂਟ ਕੀਤਾ। ਇਸ ਮੌਕੇ ਤੇ ਸ਼੍ਰੀ ਰਾਮ ਕੁਮਾਰ ਸ਼ਰਮਾ, ਸ਼੍ਰੀ ਹਰਮੇਸ਼ ਤਲਵਾੜ, ਸ਼੍ਰੀ ਰਾਮ ਕੁਮਾਰ ਸ਼ਰਮਾ, ਸ਼੍ਰੀ ਪ੍ਰੇਮ ਸੈਣੀ ਜੀ, ਸ.ਹਰਬੰਸ ਸਿੰਘ (ਸਕੱਤਰ), ਸ਼੍ਰੀ ਸੁਰੇਸ਼ ਚੰਦਰ ਕਪਾਟੀਆ ਜੀ, ਸ਼੍ਰੀ ਐਸ.ਪੀ.ਜੋਸ਼ੀ, ਸ਼੍ਰੀ ਪੇ੍ਰਮ ਕੁਮਾਰ, ਪ੍ਰਿੰ:ਸ਼ੈਲੀ ਸ਼ਰਮਾ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। 

Related posts

Leave a Reply