ਜੇ ਮੋਦੀ  ਸਰਕਾਰ ਜਿੱਤ ਗਈ ਤਾਂ ਸਭ ਨੂੰ ਪਕੌੜੇ ਵੇਚਣ ਲਈ ਮਜਬੂਰ ਕਰ ਦੇਵੇਗੀ- ਅਖਿਲੇਸ਼

ਇਟਾਵਾ (DOABA TIMES)  ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਰਤੀ ਆਵਾਮ ਨੂੰ ਸੁਚੇਤ ਕੀਤਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਚ ਜੇ ਮੋਦੀ ਸਰਕਾਰ ਜਿੱਤ ਗਈ ਤਾਂ ਸਭ ਨੂੰ ਪਕੌੜੇ ਵੇਚਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਉੱਨਾ ਕਿਹਾ ਕਿ ਇੱਕ ਪਾਇਪ ਤੇ ਕੜਾਹੀ ਵੀ ਤਿਆਰ ਰੱਖੋ ਕਿਉਂਕਿ ਮੋਦੀ ਜੀ ਨੇ ਕਿਹਾ ਹੈ ਕਿ ਪਾਇਪ ਵਿਚੋਂ ਗੈਸ ਨਿਕਲਦੀ ਹੈ ਜੋ ਕਿ ਨੌਜਵਾਨਾਂ ਨੂੰ ਰੁਜਗਾਰ ਦਿੰਦੀ ਹੈ। ਉਂੱਨਾ ਕਿਹਾ ਕਿ ਭਾਜਪਾ ਲੋਕਤੰਤਰ ਨੂੰ ਖਤਮ ਕਰਨ ਚ ਜੁਟ ਗਈ ਹੈ ਤੇ ਜੇਕਰ ਹੁਣ ਸੱਤਾ ਚ ਵਾਪਸ ਆਈ ਤਾਂ ਲੋਕਤੰਤਰ ਨਸ਼ਟ ਕਰ ਦੇਵੇਗੀ। ਆਪਣੀ ਸਾਇਕਲ ਯਾਤਰਾ ਦੀ ਕਾਮਯਬੀ ਤੇ ਉੱਨਾ ਗਾਜਿਯਾਬਾਦ ਚ ਕਿਹਾ ਕਿ ਉਂੱਨਾ ਨੂੰ ਖੁਸ਼ੀ ਹੈ ਕਿ ਵੱਡੀ ਗਿਣਤੀ ਚ ਦੂਰੋਂ-ਦੂਰੋਂ ਲੋਕ ਸਾਦੇ ਨਾਲ ਆ ਰਹੇ ਹਨ।

Related posts

Leave a Reply