ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਨ ਐਸ ਐਸ ਯੂਨਿਟ ਦੇ ਵਲੰਟੀਅਰ ਵਲੋਂ ਅੰਤਰ ਰਾਸ਼ਟਰੀ ਵਾਤਾਵਰਣ ਦਿਵਸ ਮਨਾਇਆ


ਦਸੂਹਾ 7 ਜੂਨ (ਚੌਧਰੀ ) : ਮਿਤੀ 5 ਜੂਨ, 2021 ਨੂੰ ਅੰਤਰ-ਰਾਸ਼ਟਰੀ ਪੱਧਰ ਉੱਤੇ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਮੱਦੇਨਜਰ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੇ ਐਨ ਐਸ ਐਸ ਯੂਨਿਟ ਦੇ ਵਲੰਟੀਅਰ ਵਲੋਂ ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਦੀ ਯੋਗ ਅਗਵਾਈ ਹੇਠ ਆਪਣੇ ਘਰਾਂ ਅਤੇ ਘਰਾਂ ਦੇ ਆਲੇ-ਦੁਆਲੇ ਵੱਖ-ਵੱਖ ਫਲਦਾਰ ਅਤੇ ਛਾਂ ਦੇਣ ਵਾਲੇ ਰੁੱਖਾਂ ਨੂੰ ਲਾ ਕੇ ਮਨਾਇਆ ਗਿਆ । ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਆਪਣੇ ਆਨਲਾਈਨ ਸੰਦੇਸ਼ ਵਿਚ ਵਲੰਟੀਅਰ ਨੂੰ ਵਾਤਾਵਰਨ ਦੀ ਸ਼ੁੱਧਤਾ ਅਤੇ ਤੰਦਰੁਸਤ ਸਿਹਤ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਜੇਕਰ ਅਸੀਂ ਆਪਣਾ ਭਵਿੱਖ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਰੁੱਖ ਲਗਾਉਣੇ ਜਰੂਰੀ ਹਨ। ਕੋਵਿਸ਼-19 ਦੇ ਦੌਰ ਵਿੱਚ ਆਕਸੀਜਨ ਦੀ ਭਾਰੀ ਕਮੀ ਨੇ ਮਨੁੱਖ ਨੂੰ ਇਸ ਬਾਰੇ ਸੋਚਣ ਲਈ ਮਜ਼ਬੂਰ ਕੀਤਾ ਹੈ। ਪ੍ਰੋ ਰਾਕੇਸ਼ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਰੁੱਖਾਂ ਨੂੰ ਲਗਾਉਣ ਦੇ ਨਾਲ ਨਾਲ ਇਨ੍ਹਾਂ ਦੀ ਸੰਭਾਲ ਕਰਨੀ ਉਸ ਤੋਂ ਵੀ ਜਰੂਰੀ ਹੈ। ਡਾ. ਸੀਤਲ ਸਿੰਘ ਨੇ ਅੰਤਰ ਰਾਸ਼ਟਰੀ ਵਾਤਾਵਰਨੀ ਦਿਵਸ ਦੀ ਪ੍ਰਸੰਗਿਕਤਾ ਬਾਰੇ ਚਰਚਾ ਕਰਦਿਆਂ ਭਾਗ ਲੈਣ ਵਾਲੇ ਵਲੰਟੀਅਰ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਵਿਚ ਗੁਰਪ੍ਰੀਤ ਸਿੰਘ,ਜੁਝਾਰ ਸਿੰਘ, ਜਸਬੀਰ ਕੌਰ,ਪ੍ਰਭ,ਮਹਿਕ ਸੋਈ, ਸਰਬਦੀਪ ਕੌਰ, ਪ੍ਰਿਯੰਕਾ, ਸੁਮਨਪ੍ਰੀਤ ਕੌਰ, ਸਾਦਿਕ ਅਲੀ, ਜਾਨਵੀ ਸ਼ਰਮਾ, ਜਸਪ੍ਰੀਤ ਕੌਰ ਅਤੇ ਸ਼ਾਖਸੀ ਸ਼ਰਮਾ ਆਦਿ ਨੇ ਭਾਗ ਲਿਆ।

Related posts

Leave a Reply