ਜੋਧਾ ਅਕਬਰ ’ਚ ਸਲੀਮਾ ਬੇਗਮ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਸਿੱਧ ਅਭਿਨੇਤਰੀ ਮਨੀਸ਼ਾ ਦਾ ਬ੍ਰੇਨ ਹੈਮਰੇਜ਼ ਨਾਲ ਦੇਹਾਂਤ

ਮੁੰਬਈ :  ਜੋਧਾ ਅਕਬਰ ’ਚ ਸਲੀਮਾ ਬੇਗਮ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਸਿੱਧ ਅਭਿਨੇਤਰੀ ਮਨੀਸ਼ਾ ਯਾਦਵ ਦਾ ਦੇਹਾਂਤ ਹੋ ਗਿਆ ਹੈ। ਇਕ ਅਕਤੂਬਰ ਨੂੰ ਮਨੀਸ਼ਾ ਯਾਦਵ ਨੇ ਆਖਰੀ ਸਾਹ ਲਿਆ, ਉਸ ਦੀ ਮੌਤ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ।

ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਟੀਵੀ ਅਦਾਕਾਰਾ ਮਨੀਸ਼ਾ ਯਾਦਵ ਦਾ ਦੇਹਾਂਤ ਬ੍ਰੇਨ ਹੈਮਰੇਜ਼ ਨਾਲ ਹੋਇਆ ਸੀ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾ ਦੀ ਕੋ-ਸਟਾਰ ਅਤੇ ਟੀਵੀ ਅਦਾਕਾਰਾ ਪਰਿਧੀ ਸ਼ਰਮਾ ਨੇ ਕੀਤੀ ਹੈ। ਜਿਨ੍ਹਾਂ ਨੇ ਲੜੀਵਾਰ ’ਚ ਉਨ੍ਹਾਂ ਨਾਲ ਜੋਧਾ ਦਾ ਕਿਰਦਾਰ ਨਿਭਾਇਆ ਸੀ।

Related posts

Leave a Reply