ਟਰੈਕਟਰ ਪਲਟਣ ਕਾਰਨ ਥੱਲੇ ਆਉਣ ਨਾਲ ਨੌਜਵਾਨ ਦੀ ਮੌਤ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਗੜਸ਼ੰਕਰ ਅਧੀਨ ਪੈਂਦੇ ਪਿੰਡ ਗੱਜਰ ਦੇ ਨਜ਼ਦੀਕ ਆਪਣੇ ਹੀ ਟਰੈਕਟਰ ਥੱਲੇ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ।ਟਰੈਕਟਰ ਥੱਲੇ ਆਏ ਸਿਕੰਦਰ ਪੁੱਤਰ ਰਣਜੀਤ ਸਿੰਘ ਦੇ ਭਰਾ ਜਤਿਨ ਵਾਸੀ ਮਹਾਲੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਤੇ ਮੇਰਾ ਭਰਾ ਮਹਿੰਦਰਾ ਟਰੈਕਟਰ ਠੀਕ ਕਰਵਾ ਕੇ ਨਵਾਂਸ਼ਹਿਰ ਤੋਂ ਉਹ ਰੋਸ਼ਨ ਕਲਾ ਕੇਂਦਰ ਗੱਜਰ ਲਿਜਾ ਰਿਹਾ ਸੀ।ਜਦੋਂ ਮੇਰਾ ਭਰਾ ਟਰੈਕਟਰ ਲੈ ਕੇ ਗੱਜਰ ਦੇ ਜੰਗਲ ਕੋਲ ਪਹੁੰਚਿਆ ਤਾਂ ਟਰੈਕਟਰ ਵਿੱਚ ਕੋਈ ਖ਼ਰਾਬੀ ਆ ਜਾਣ ਨਾਲ ਟਰੈਕਟਰ ਨਿਮਾਣ ਵੱਲ ਦੌੜ ਪਿਆ ਤੇ ਮੇਰਾ ਭਰਾ ਆਪਣਾ ਹੀ ਟਰੈਕਟਰ ਦੇ ਮਰਗਾਡ ਵਿੱਚ ਫਸ ਗਿਆ।ਆਸੇ ਪਾਸੇ ਖੜ੍ਹੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਮੇਰੇ ਭਰਾ ਨੂੰ ਟਰੈਕਟਰ ਮਰਗਾਡ ਚੋਂ ਬਾਹਰ ਕੱਢਿਆ ਮੇਰੇ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਸਬੰਧੀ ਚੌਕੀ ਸੈਲਾ ਖੁਰਦ ਦੇ ਇੰਚਾਰਜ ਮਹਿੰਦਰਪਾਲ ਨੇ ਦਸਿਆ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Related posts

Leave a Reply