ਟਾਂਡਾ / ਗੜ੍ਹਦੀਵਾਲਾ : ਜਲ ਸਪਲਾਈ ਦੇ ਇਨਲਿਸਟਮੈਟ ਕਾਮਿਆਂ ਵਲੋ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਮੰਗ ਪੱਤਰ ਦਿੱਤਾ

ਜਲ ਸਪਲਾਈ ਦੇ ਇਨਲਿਸਟਮੈਟ ਕਾਮਿਆਂ ਵਲੋ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਮੰਗ ਪੱਤਰ ਦਿੱਤਾ

ਟਾਂਡਾ / ਗੜ੍ਹਦੀਵਾਲਾ  16 ਅਕਤੂਬਰ :  ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲਾ ਹੁਸ਼ਿਆਰਪੁਰ ਵਲੋਂ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਿਲ੍ਹਾ ਜਰਨਲ ਸਕੱਤਰ ਪਰਦੀਪ ਸਿੰਘ ਖੱਖ ਦੀ ਅਗਵਾਈ ਹੇਠ ਮਾਣਯੋਗ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ  ਨੂੰ ਆਪਣੀਆਂ ਹੱਕੀ ਮੰਗਾਂ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਅਤੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਜਲ ਸਪਲਾਈ ਦੇ ਇਨਲਿਸਟਮੈਟ ਕਾਮਿਆਂ ਦੇ ਹੋ ਰਹੇ ਸ਼ੋਸ਼ਣ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਜਲ ਸਪਲਾਈ ਕਾਮਿਆਂ ਦਾ ਲਗਾਤਾਰ ਮੋਰਚਾ ਅੱਜ 97ਵੇ ਦਿਨ ਵਿੱਚ ਸ਼ਾਮਲ ਹੋ ਗਿਆ ਹੈ।

ਇਸ ਸਮੇ ਮੰਤਰੀ ਸਾਹਿਬ ਵਲੋਂ ਜਥੇਬੰਦੀ ਦੇ ਆਗੂਆਂ ਨੂੰ ਜਲਦ ਹੀ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਤੁਹਾਡੀ ਮੰਗ ਨੂੰ ਸਿਫਾਰਸ਼ ਕਰਕੇ ਮੁੱਖ ਮੰਤਰੀ ਪੰਜਾਬ ਜੀ ਨੂੰ ਭੇਜ ਦਿੱਤੀ ਜਾਵੇਗੀ।ਇਸ ਮੋਕੇ ਕਮਲਜੀਤ ਸਿੰਘ ਜੋੜਾ, ਕੁਲਦੀਪ ਸਿੰਘ ਰਾਣਾ, ਪਰਦੀਪ ਸਿੰਘ, ਸਿਮਰਨਜੀਤ ਸਿੰਘ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਸੇਠੀ ,ਸ਼ਰਨਜੀਤ ਸਿੰਘ ਆਦਿ ਹਾਜ਼ਰ ਸਨ.

Related posts

Leave a Reply