LATEST HOSHIARPUR : ਪੁਲਿਸ ਵੱਲੋਂ ਲੁੱਟਾ ਖੋਹਾ ਕਰਨ ਵਾਲੇ ਚਾਰ ਲੁਟੇਰੇ ਕਾਬੂ

 

ਹੁਸਿਆਰਪੁਰ  : ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸਰਤਾਜ ਸਿੰਘ ਚਾਹਲ IPS ਜੀ ਨੇ ਜਿਲੇ ਅੰਦਰ ਮਾੜੇ ਅਨਸਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ SP INV ਅਤੇ ਸ਼੍ਰੀ ਕੁਲਵੰਤ ਸਿੰਘ ਡੀ.ਐਸ.ਪੀ. ਸਬ ਡਵੀਜਨ ਟਾਂਡਾ ਜੀ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿਚ ਵਹੀਕਲ ਚੋਰੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ ।

ਮਿਤੀ 22-9-23 ਨੂੰ ਇੱਕ ਵਿਅਕਤੀ ਆਪਣੇ ਮੋਟਰ ਸਾਈਕਲ ਮਾਰਕਾ ਹੀਰੋ ਡੀਲੈਕਸ ਤੇ ਸਵਾਰ ਹੋ ਕੇ ਮਿਆਣੀ ਤੋਂ ਭੂਲਪੁਰ ਸਾਇਡ ਨੂੰ ਜਾ ਰਿਹਾ ਸੀ ਤਾ ਇੱਕ ਕਾਰ ਰੰਗ ਨੀਲਾ ਆਈ 20 ਜਿਸ ਦੇ ਡਰਾਈਵਰ ਨੇ ਉਸ ਵਿਅਕਤੀ ਦਾ ਮੋਟਰਸਾਈਕਲ ਰੋਕ ਲਿਆ ਅਤੇ ਗੱਡੀ ਵਿੱਚ ਚਾਰ ਵਿਅਕਤੀ ਸਵਾਰ ਸਨ ਜਿਨਾ ਨੇ ਉਸ ਵਿਅਕਤੀ ਪਾਸੋ ਇੱਕ ਆਈ ਫੋਨ 8,ਅਤੇ ਇੱਕ ਜੈਟਸ ਪਰਸ ਜਿਸ ਵਿੱਚ 3000 ਰੁਪਏ ਸੀ ਦੀ ਲੋਟ ਖੋਹ ਕੀਤੀ ਸੀ ।

ਇਸ ਕੇਸ ਦੀ ਤਫਤੀਸ਼ ਕਰਦਿਆ ਮਿਤੀ 6-10-2023 ਨੂੰ ਏ.ਐਸ.ਆਈ ਰਾਜਵਿੰਦਰ ਸਿੰਘ ਇੰਚਾਰਜ ਬਸਤੀ ਬੋਹੜਾਂ ਸਮੇਤ ਪੁਲਿਸ ਪਾਰਟੀ ਵਲੋਂ ਚਾਰ ਲੂਟਾ ਖੋਹਾ ਕਰਨ ਵਾਲੇ ਦੋਸੀਆ ਨੂੰ ਗ੍ਰਿਫਤਾਰ ਕੀਤਾ ਗਿਆ । ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛ ਗਿੱਛ ਕੀਤੀ ਜਾ ਰਹੀ ਹੈ। ।ਇਹ ਦੋਸ਼ੀ ਪਹਿਲਾ ਵੀ ਵਾਰਦਤਾ ਕਰਨ ਦੇ ਆਦੀ ਹਨ ਅਤੇ ਜੇਲਾ ਵਿਚੋਂ ਬਾਹਰ ਆਏ ਹਨ । ਦੋਰਾਨੇ ਰਿਮਾਡ ਦੋਸ਼ੀਆਨ ਵਲੋ ਲੁੱਟ ਖੋਹ ਦਾ ਸਮਾਨ ਅਤੇ ਵਾਰਦਾਤ ਵਿੱਚ ਵਰਤੀ ਗੱਡੀ ਨੂੰ ਬਰਾਮਦ ਕਰਨ ਲਈ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ ।

Related posts

Leave a Reply