ਟਾਂਡਾ ਵਿੱਚ ਪਾਵਰਕਾਮ ਮੁਲਾਜ਼ਮ ਦੀ ਬਿਜਲੀ ਦੇ ਖੰਭੇ ‘ਤੇ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਮੌਤ

ਹੁਸ਼ਿਆਰਪੁਰ / ਟਾਂਡਾ ਉੜਮੁੜ:

ਟਾਂਡਾ ਵਿੱਚ ਕੰਮ ਕਰਦੇ ਇੱਕ ਪਾਵਰਕਾਮ ਮੁਲਾਜ਼ਮ ਦੀ ਬਿਜਲੀ ਦੇ ਖੰਭੇ ‘ਤੇ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਮੌਤ ਹੋ ਗਈ । ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਾਸੀ ਪਿੰਡ ਝਾਂਵਾ ਵਜੋਂ ਹੋਈ ।

 ਜਾਣਕਾਰੀ ਅਨੁਸਾਰ ਇਹ ਹਾਦਸਾ  ਉਸ ਵੇਲੇ ਵਾਪਰਿਆ ਜਦੋਂ ਬਲਬੀਰ ਸਿੰਘ ਸਹਾਇਕ ਲਾਈਨਮੈਨ ਅਵਤਾਰ ਸਿੰਘ ਦੀ ਹਾਜ਼ਰੀ ਵਿਚ ਬਿਜਲੀ ਦੇ ਖੰਬੇ ‘ਤੇ ਲੱਗੇ ਜੰਪਰ ਨੂੰ ਠੀਕ ਕਰ ਰਿਹਾ ਸੀ ਤਾਂ ਅਚਾਨਕ ਤਾਰ ਵਿਚ ਕਰੰਟ ਆਉਣ ਕਾਰਨ ਉਹ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਖੰਬੇ ਤੋਂ ਹੇਠਾਂ ਡਿੱਗ ਗਿਆ। 
 
ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ , ਜਿੱਥੇ ਡਾਕਟਰਾਂ ਨੇ ਬਲਵੀਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਇਸ ਮੌਕੇ ਬਿਜਲੀ ਮੁਲਾਜ਼ਮਾਂ ਦੀ ਯੂਨੀਅਨ ਦੇ ਆਗੂਆਂ ਨੇ ਸਰਕਾਰ ਕੋਲੋਂ ਬਲਬੀਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। 

Related posts

Leave a Reply