ਗਜਟਿਡ/ਨਾਨ ਗਜਟਿਡ ਐੱਸ.ਸੀ,ਬੀ.ਸੀ ਫੈਡਰੇਸ਼ਨ ਵੱਲੋਂ ਬਲਦੇਵ ਸਿੰਘ ਧੁੱਗਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਗਜਟਿਡ/ਨਾਨ ਗਜਟਿਡ ਐੱਸ.ਸੀ,ਬੀ.ਸੀ ਫੈਡਰੇਸ਼ਨ ਵੱਲੋਂ ਬਲਦੇਵ ਸਿੰਘ ਧੁੱਗਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਗੜ੍ਹਦੀਵਾਲਾ (ਗੁਰਮੁੱਖ ਸਿੰਘ)- ਗਜਟਿਡ/ਨਾਨ ਗਜਟਿਡ ਐੱਸ.ਸੀ/ਬੀ.ਸੀ ਇੰਪਲਾਈ ਵੈਲਫੇਅਰ ਫੈਡਰੇਸ਼ਨ ਆਫ ਪੰਜਾਬ ਦੇ ਸੂਬਾ ਚੇਅਰਮੈਂਨ ਜਸਵੀਰ ਸਿੰਘ ਪਾਲ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਤੇ ਸੂਬਾ ਵਾਇਸ ਚੇਅਰਮੈਂਨ ਬਲਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂਅਨੁਸਾਰ ਬਲਦੇਵ ਸਿੰਘ ਧੁੱਗਾ ਨੂੰ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕੰਢੀ ਦੇ ਪਿੰਡ ਬਾਂਡਾ ਵਿਖੇ ਪ੍ਰੈਸ ਵਾਰਤਾ ਦੌਰਾਨ ਨਵ-ਨਿਯੁਕਤ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਤੀ ਜਿੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਫੈਡਰੇਸ਼ਨ ਦੀ ਚੜਦੀਕਲਾਂ ਲਈ ਹਰ ਸਮੇਂ ਯਤਨਸ਼ੀਲ ਰਹਿਣਗੇ। ਇਸ ਮੌਕੇ ਉਨਾਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 6ਵਾਂ ਪੇ ਕਮਿਸ਼ਨ ਭੰਗ ਕੀਤਾ ਜਾਵੇ ਅਤੇ ਮੁਲਾਜਮਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਵਿਚ ਸੋਧ ਕੀਤੀ ਜਾਵੇ। ਉਨਾਂ ਮੰਗ ਕੀਤੀ ਕਿ 85 ਵੀਂ ਸੋਧ 1995 ਤੋਂ ਲਾਗੂ ਕੀਤੀ ਜਾਵੇ, 10 ਅਕਤੂਬਰ 2014 ਦਾ ਗੈਰ ਸੰਵਿਧਾਨਿਕ ਪੱਤਰ ਰੱਦ ਕੀਤਾ ਜਾਵੇ, ਬੇਰੁਜਗਾਰ ਨੌਜਵਾਨਾਂ ਦਾ ਬੇਰੁਜਗਾਰੀ ਭੱਤਾ ਦਿੱਤਾ ਜਾਵੇ, ਵਿਦਿਆਰਥੀਆਂ ਦੇ ਵਜੀਫੇ ਨਿਯਮਤ ਤੌਰ ਤੇ ਜਾਰੀ ਕੀਤੇ ਜਾਣ, ਠੇਕੇ ਅਤੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਦਲਿਤ ਸਮਾਜ ਦੀਆਂ ਸੰਵਿਧਾਨਿਕ ਮੰਗਾਂ ਨੂੰ ਨਾ ਮੰਨਿਆ ਤਾਂ ਸਰਕਾਰ ਖਿਲ਼ਾਫ ਤਿੱਖਾ ਸੰਘਰਸ਼ ਕਰਕੇ ਇਸਦਾ ਦਲਿਤ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ।

Related posts

Leave a Reply