ਠਾਕਰ ਕੁਲਦੀਪ ਸਿੰਘ ਨੇ ਐਕਸੀਅਨ ਵਜੋਂ ਸਬ ਅਰਬਨ ਮੰਡਲ ਹੁਸਿਆਰਪੁਰ ਦਾ ਸੰਭਾਲਿਆ ਚਾਰਜ


ਗੜ੍ਹਦੀਵਾਲਾ 12 ਅਪ੍ਰੈਲ(CHOUDHARY /YOGESH GUPTA) : ਪਾਵਰਕਾਮ ਸੰਚਾਲਣ ਉਪ ਮੰਡਲ ਗੜਦੀਵਾਲਾ ਵਿਖੇ ਬਤੌਰ ਸਹਾਇਕ ਇੰਜੀ. ਸੇਵਾ ਨਿਭਾ ਰਹੇ ਇੰਜੀਨੀਅਰ ਠਾਕੁਰ ਕੁਲਦੀਪ ਸਿੰਘ ਦੇ ਤਰੱਕੀ ਉਪਰਤ ਸੀਨੀਅਰ ਕਾਰਜਕਾਰੀ ਇੰਜੀ.ਸਬ ਅਰਬਨ ਮੰਡਲ ਹੁਸ਼ਿਆਰਪੁਰ ਵਿਖੇ ਚਾਰਜ ਸੰਭਾਲ ਲਿਆ ਹੈ।ਉਨ੍ਹਾਂ ਦੇ ਪਦਉਨਤ ਹੋਣ ਦੀ ਖੁਸ਼ੀ ਵਿੱਚ ਗੜਦੀਵਾਲਾ ਦਫਤਰ ਦੇ ਸਮੂਹ ਕਰਮਚਾਰੀਆਂ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੰਦਿਆਂ ਅਗਲੇਰੀ ਜਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਦੀ ਮੰਡਲ ਹੁਸ਼ਿਆਰਪੁਰ ਵਿਖੇ ਜੁਆਇਨਿਗ ਮੌਕੇ ਇੰਜੀਨੀਅਰ ਅਸ਼ੀਸ ਕੁਮਾਰ ਉੱਪ ਮੰਡਲ ਅਫਸਰ ਪਾਵਰ ਕਾਮ, ਇੰਜੀਨੀਅਰ ਇੰਦਰਪਾਲ ਸਿੰਘ ਉੱਪ ਮੰਡਲ ਅਫਸਰ ਪਾਵਰ ਕਾਮ, ਇੰਜੀਨੀਅਰ ਜੋਗਿੰਦਰ ਸਿੰਘ ਉੱਪ ਮੰਡਲ ਅਫ਼ਸਰ ਪਾਵਰ ਕਾਮ, ਇੰਜੀਨੀਅਰ ਸੰਦੀਪ ਸ਼ਰਮਾ ਉਪ ਮੰਡਲ ਪਾਵਰ ਕਾਮ,ਇੰਜੀਨੀਅਰ ਰਜੀਵ ਜਸਵਾਲ, ਇੰਜੀਨੀਅਰ ਯਸਪਾਲ ਅਤੇ ਇੰਜੀਨੀਅਰ ਰਕੇਸ਼ ਸ਼ਰਮਾ ਨੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਇੰਜੀਨੀਅਰ ਕੁਲਬੀਰ ਸਿੰਘ ਸ਼ੀਹਰਾ, ਇੰਜੀਨੀਅਰ ਤੇਜਿੰਦਰ ਸਿੰਘ, ਇਕਬਾਲ ਸਿੰਘ ਕੋਕਲਾ ਐਸ ਡੀ ਸੀ ਅਤੇ ਗੜਦੀਵਾਲਾ ਦੇ ਸਟਾਫ ਨੇ ਇੰਜੀ. ਠਾਕੁਰ ਕੁਲਦੀਪ ਸਿੰਘ ਨਾਲ ਬਿਤਾਏ ਸਮੇਂ ਨੂੰ ਜਿੰਦਗੀ ਦੇ ਮਨਮੋਹਕ ਪਲ ਦੱਸਦਿਆਂ ਉਨ੍ਹਾਂ ਦੀ ਪਦਉਨਤੀ ਤੇ ਵਧਾਈ ਦਿੱਤੀ।

Related posts

Leave a Reply