ਠਾਣੇ ‘ਚ ਇਕ ਇਮਾਰਤ ਦਾ ਸਲੈਬ ਡਿੱਗਣ ਨਾਲ 7 ਲੋਕਾਂ ਦੀ ਮੌਤ, ਚਾਰ ਤੋਂ ਪੰਜ ਲੋਕ ਹਾਲੇ ਵੀ ਮਲਬੇ ‘ਚ ਫਸੇ

ਠਾਣੇ : ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਇਲਾਕੇ ‘ਚ ਇਕ ਪੰਜ ਮੰਜ਼ਿਲਾ ਇਮਾਰਤ ਦਾ ਸਲੈਬ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਤੋਂ ਪੰਜ ਲੋਕ ਮਲਬੇ ‘ਚ ਫਸੇ ਹੋਏ ਹਨ। ਇਸ ਇਲਾਕੇ ‘ਚ ਇਕ ਮਹੀਨੇ ਅੰਦਰ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ।

ਰੀਜ਼ਨਲ ਡਿਜਾਸਟਰ ਮੈਨੇਜਮੈਂਟ ਸੇਲ ਦੇ ਮੁਖੀ ਸੰਤੋਖ ਕਦਮ ਨੇ ਦੱਸਿਆ ਹੈ ਕਿ ਨਹਿਰੂ ਚੌਕ ‘ਤੇ ਸਾਈ ਸਿਧੀ ਬਿਲਡਿੰਗ ਦੀ ਪੰਜਵੀਂ ਮੰਜ਼ਿਲ ਦਾ ਸਲੈਬ ਡਿੱਗ ਗਿਆ ਹੈ। ਹੁਣ ਤਕ ਛੇ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਚਾਰ ਤੋਂ ਪੰਜ ਲੋਕ ਹਾਲੇ ਵੀ ਮਲਬੇ ‘ਚ ਫਸੇ ਹੋਏ ਹਨ। ਪੁਲਿਸ ਦੇ ਜਵਾਨ ਰਾਹਤ ਤੇ ਬਚਾਅ ਕੰਮਾਂ ‘ਚ ਲੱਗੇ ਹੋਏ ਹਨ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਇਕਨਾਥ ਸ਼ਿੰਦੇ ਨੇ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦੀ ਐਲਾਨ ਕੀਤਾ ਹੈ।

Related posts

Leave a Reply