ਠੱਕਰ ਸੰਧੂ ਨੇੜੇ ਨਹਿਰ ਦੀਆਂ ਝਾੜੀਆਂ ਚੋਂ ਮਿਲੀ ਨੌਜਵਾਨ ਦੀ ਕੱਟੀ ਵੱਢੀ ਲਾਸ਼ ਥਾਣਾ ਸੇਖਵਾਂ ਦੀ ਪੁਲਸ ਨੇ ਲਾਸ਼ ਬਰਾਮਦ ਕਰਕੇ ਮ੍ਰਿਤਕ ਦੀ ਕੀਤੀ ਸ਼ਨਾਖਤ

ਠੱਕਰ ਸੰਧੂ ਨੇੜੇ ਨਹਿਰ ਦੀਆਂ ਝਾੜੀਆਂ ਚੋਂ ਮਿਲੀ ਨੌਜਵਾਨ ਦੀ ਕੱਟੀ ਵੱਢੀ ਲਾਸ਼ 
ਥਾਣਾ ਸੇਖਵਾਂ ਦੀ ਪੁਲਸ ਨੇ ਲਾਸ਼ ਬਰਾਮਦ ਕਰਕੇ ਮ੍ਰਿਤਕ ਦੀ ਕੀਤੀ ਸ਼ਨਾਖਤ
 ਗੁਰਦਾਸਪੁਰ 9 ਅਕਤੂਬਰ ( ਅਸ਼ਵਨੀ ) :- 
 ਪੁਲਸ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਠੱਕਰ ਸੰਧੂ ਦੀ ਨਹਿਰ ਦੀਆਂ ਝਾੜੀਆਂ ਵਿਚੋਂ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਕੱਟੀ ਵੱਢੀ ਲਾਸ਼ ਬਰਾਮਦ ਹੋਈ।ਇਸ ਲਾਸ਼ ਨੂੰ ਦੇਖ ਕੇ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦੀ ਲਹਿਰ ਦੌੜ ਗਈ। ਇਸ ਉਪਰੰਤ ਪਿੰਡ ਦੇ ਪਤਵੰਤਿਆਂ ਨੇ ਇਸ ਦੀ ਸੂਚਨਾ ਥਾਣਾ ਸੇਖਵਾਂ ਦੀ ਪੁਲਸ ਨੂੰ ਦਿੱਤੀ। ਜਿਸ ਉਪਰੰਤ ਥਾਣਾ ਸੀ  ਸੇਖਵਾਂ ਦੇ ਮੁਖੀ ਪਰਮਿੰਦਰ ਸਿੰਘ ਡੀਐੱਸਪੀ ਲਲਿਤ ਕੁਮਾਰ ਐੱਸਪੀ ਹੁੰਦਲ ਅਤੇ ਹੋਰ ਪੁਲਸ ਅਧਿਕਾਰੀ ਮੌਕੇ ਤੇ ਪਹੁੰਚੇ।
 
 
ਇਸ ਮੌਕੇ ਪੁਲੀਸ ਨਾਲ ਆਈ  ਫੋਰੈਂਸਿਕ ਮਾਹਿਰਾਂ ਦੀ ਟੀਮ ਅਤੇ ਪੁਲਸ ਅਧਿਕਾਰੀਆਂ ਨੇ ਬਰੀਕੀ ਨਾਲ ਲਾਸ਼ ਦੀ ਜਾਂਚ ਪੜਤਾਲ ਕੀਤੀ। ਇਸ ਦੌਰਾਨ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਕਿ ਇਹ ਮ੍ਰਿਤਕ ਨੌਜਵਾਨ ਪਿੰਡ ਗਿੱਲ ਬੌਬ ਥਾਣਾ ਸ੍ਰੀ ਹਰਗੋਬਿੰਦਪੁਰ ਦਾ  ਮੇਜਰ ਸਿੰਘ ਪੁੱਤਰ ਹਰਜੀਤ ਸਿੰਘ ਜੋ ਕਿ ਚੱਢਾ ਸ਼ੂਗਰ ਮਿੱਲ ਕੀਡ਼ੀ ਅਫਗਾਨਾ ਵਿਚ ਨੌਕਰੀ ਕਰਦਾ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੜਤਾਲ ਦਾ ਵਿਸ਼ਾ ਹੈ  ਮੇਜਰ ਸਿੰਘ ਦਾ ਕਤਲ ਘਟਨਾ ਵਾਲੀ ਸਥਾਨ ਤੇ ਹੋਇਆ ਹੈ ਕਿ ਜਾਂ ਹੋਰ ਕਿਤੇ ਕਤਲ ਕਰਕੇ ਉਸਦੀ ਲਾਸ਼ ਉੱਤੇ ਸੁੱਟੀ ਗਈ ਹੈ।
 
 
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ ਉਤੇ ਦੋ ਤੇਜ਼ ਹਥਿਆਰ ਦਾਤਰ ਵੀ ਬਰਾਮਦ ਹੋਏ ਹਨ ਪਰ ਫਿਰ ਵੀ ਪੁਲਸ ਵੱਲੋਂ ਇਸ ਕਤਲ ਘਟਨਾ ਦੀ ਬਰੀਕੀ ਨਾਲ ਤਕਨੀਕੀ ਤੌਰ ਤੇ ਵੀ ਜਾਂਚ ਕੀਤੀ ਜਾਵੇ

Related posts

Leave a Reply