*ਡਰੱਗ ਡੀ ਅਡੀਕਸ਼ਨ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਮੁਲਾਜਮਾਂ ਦੀਆਂ ਜਾਇਜ ਮੰਗਾਂ ਦੇ ਲਈ 04 ਮਈ ਨੂੰ ਮੁਕੰਮਲ ਕਲਮ ਛੋੜ ਹੜਤਾਲ –ਗੁਰਮੀਤ ਸਿੰਘ ਜਿਲ੍ਹਾ ਪ੍ਰਧਾਨ* 

*ਡਰੱਗ ਡੀ ਅਡੀਕਸ਼ਨ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਬੈਨਰ ਹੇਠ ਮੁਲਾਜਮਾਂ ਦੀਆਂ ਜਾਇਜ ਮੰਗਾਂ ਦੇ ਲਈ 04 ਮਈ ਨੂੰ ਮੁਕੰਮਲ ਕਲਮ ਛੋੜ ਹੜਤਾਲ –ਗੁਰਮੀਤ ਸਿੰਘ ਜਿਲ੍ਹਾ ਪ੍ਰਧਾਨ* 

*ਮੁਲਾਜ਼ਮਾਂ ਦੀਆਂ ਹੱਕੀ ਜਾਇਜ ਮੰਗਾਂ ਨੂੰ ਪੂਰਾ ਕਰੇ ਪੰਜਾਬ ਸਰਕਾਰ — ਸੱਕਤਰ ਡੀ.ਡੀ.ਆਰ.ਇੰ.ਯੂ.ਪੰ* 

 
ਹੁਸ਼ਿਆਰਪੁਰ 01MAY (ADESH)
 
ਡਰੱਗ ਡੀ ਅਡੀਕਸ਼ਨ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿ. ਦੇ ਬੈਨਰ ਹੇਠ ਜਿਲ੍ਹਾ ਹੁਸ਼ਿਆਰਪੁਰ ਦੇ ਨਸ਼ਾ ਮੁਕਤੀ ਕੇਂਦਰਾ, ਰੀਹੈਬਲੀਟੇਸ਼ਨ ਸੈਂਟਰ,ਓਓਏਟੀ ਕਲੀਨਿਕਾਂ ਤੇ ਆਈਸੋਲੇਸ਼ਨ ਵਾਰਡਾਂ ਚ ਮੁਲਾਜ਼ਮਾਂ ਜਾਇਜ ਮੰਗਾਂ ਤੇ ਹੱਕਾ ਦੀ ਪੂਰਤੀ ਦੇ ਲਈ 04 ਮਈ ਕਲਮ ਛੋੜ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਗਿਆ 
 
ਇਸ ਮੌਕੇ ‘ਤੇ ਜਿਲਾ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਅਸੀ 2014 ਤੋਂ  ਇਹਨਾਂ ਚ ਸੇਵਾਵਾਂ ਨਿਭਾਅ ਰਹੇ ਹਾਂ, ਇੱਕ ਪਾਸੇ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਨਸ਼ਾ ਮੁਕਤ ਪੰਜਾਬ ਤੇ ਮਿਸ਼ਨ ਤੰਦਰੁਸਤ ਤਹਿਤ ਸੁਪਨੇ ਸਾਕਾਰ ਚ ਵਚਨਵੱਧ ਹੈ ਤੇ ਹੁਣ ਕੋਵਿਡ-19 ਦੇ ਲਈ ਅਾਇਸੋਲੇਸ਼ਨ ਵਾਰਡਾ ਚ ਬਿਨ੍ਹਾਂ ਕਿਸੇ ਸਕਿਊਰਿਟੀ ਦੇ ਵਾਰਡਾਂ ਵਿੱਚ ਦਿਨ ਰਾਤ ਆਪਣੀ ਜਾਣ ਜੋਖਮ ਵਿੱਚ ਪਾ ਕੇ ਡਿਊਟੀਆਂ ਤੇ ਤੈਨਾਤ  ਹਨ, ਪਰ ਮੌਜੂਦਾ ਸਿਹਤ ਮੰਤਰੀ, ਤੇ ਪੰਜਾਬ ਸਰਕਾਰ ਕੋਈ ਸਾਰ ਨਹੀਂ ਲੈ ਰਹੀ ਨਿਗੂਣੀ ਤਨਖਾਹਾਂ ਤੇ ਆਪਣੇ ਸਟੇਸ਼ਨਾਂ ‘ਤੇ ਪਬਲਿਕ ਟਰਾਂਸਪੋਰਟ ਬੰਦ ਹੋਣ ਦੇ ਬਾਵਜੂਦ 100-100 ਕਿਲੋਮੀਟਰ ਦੂਰੀ ਤੈਅ ਕਰ ਡਿਊਟੀਆਂ ਤੇ ਸੇਵਾਵਾਂ ਦੇ ਰਹੇ ਹਨ ਹੁਣ ਕੋਵਿਡ 19 ਦੇ ਚਲਦਿਆਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀਆਂ ਦੇਣ ੳੁਪੰਰਤ ਆਪਣੇ ਪਰਿਵਾਰਾਂ ਚ ਜਾ ਰਹੇ ਹਾਂ ਕਿਊ ਸਾਡੇ ਬੱਚੇ, ਬੱਚੇ ਨਹੀਂ, ਓਓਏਟੀ ਕਲੀਨਿਕਾਂ ਚ ਕੋਵਿਡ19 ਸਮੇ ਦੌਰਾਨ   60,000 ਮਰੀਜ਼ਾਂ ਵਾਧਾ ਹੋ ਗਿਆ ਜਿਸ ਨਾਲ ਮੁਲਾਜ਼ਮਾਂ ਤੇ ਵੀ ਵਧੀਆ ਬੋਝ, ਤਪਦੀ ਧੁੱਪ ਦੇ ਨਾਲ ਪੈ ਰਹੀ ਗਰਮੀ ਦੇ ਕਾਰਨ ਵੀ ਮੂਲਾਜਮ ਡਿਊਟੀਆਂ ਤੇ ਸਿਪਾਹੀਆਂ ਵਾਂਗ ਡਟੇ ਹੋਏ ਹਾ ਪਰ ਸਰਕਾਰ ਮੁਲਾਜ਼ਮ ਹਿੱਤ ਲਈ ਵੀ ਵਿਚਾਰ ਕਰੇ
 
ਇਸ ਮੌਕੇ ‘ਤੇ ਜੋਨਲ ਸਕੱਤਰ ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਜੇ ਵੀ ਨਹੀਂ ਜਾਗੀ ਤਾਂ ਇਹ ਸੰਘਰਸ਼ ਜਾਰੀ ਰਹੇਗਾ, ਮਾਣਯੋਗ ਮੁੱਖ ਮੰਤਰੀ ਪੰਜਾਬ ,ਤੇ ਮਾਣਯੋਗ ਸਿਹਤ ਤੇ ਕਿਰਤ ਮੰਤਰੀ ਪੰਜਾਬ ਸਰਕਾਰ ਸਾਡੇ ਬੱਚਿਆਂ ਵੱਲ ਵੀ ਧਿਆਨ ਦੇਣ ਤੇ ਸਾਡੇ ਜਾਇਜ ਮੰਗਾਂ ਦੀ ਪੂਰਤੀ ਕਰੇ

Related posts

Leave a Reply