ਡਰੱਗ ਦੀ ਰਿਪੋਰਟ ਦੇ ਪਹਿਲੇ ਪੇਜ ‘ਤੇ ਬਿਕਰਮ ਮਜੀਠੀਆ ਦਾ ਨਾਮ : ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ: ਸਾਬਕਾ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ‘ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਡਰੱਗ ਦੀ ਰਿਪੋਰਟ ਖੁੱਲ੍ਹਣੀ ਚਾਹੀਦੀ ਹੈ ਕਿਉਂਕਿ ਉਸ ਰਿਪੋਰਟ ਦੇ ਪਹਿਲੇ ਪੇਜ ‘ਤੇ ਬਿਕਰਮ ਮਜੀਠੀਆ ਦਾ ਨਾਮ ਲਿਖਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਇਹ ਰਿਪੋਰਟ ਖੁਦ ਪੜ੍ਹੀ ਹੈ ਜਿਸ ‘ਚ ਭੋਲੇ ਨੇ ਮਜੀਠੀਆ ਦਾ ਜਿਕਰ ਕੀਤਾ ਹੈ।

ਨਵਜੋਤ ਕੌਰ ਸਿੱਧੂ ਅੱਜ ਆਪਣੇ ਹਲਕੇ ‘ਚ ਫੋਗਿੰਗ ਮਸ਼ੀਨਾਂ ਵੰਡਣ ਆਏ ਸਨ। ਆਪਣੇ ਪਤੀ ਨਵਜੋਤ ਸਿੱਧੂ ਦੇ ਮੌਜੂਦਾ ਬਿਆਨਾਂ ਤੇ ਤਲਖਕਲਾਮੀ ਬਾਰੇ ਮੈਡਮ ਸਿੱਧੂ ਨੇ ਕਿਹਾ ਸਿੱਧੂ ਦਾ ਇਤਰਾਜ ਇਸੇ ਕਰਕੇ ਹੈ ਕਿ ਜੇਕਰ ਏਂਦਾ ਹੀ ਹੱਥ ਤੇ ਹੱਥ ਰੱਖ ਕੇ ਬੈਠੇ ਰਹਿਣਾ ਸੀ ਤਾਂ ਫਿਰ ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ।

ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ (ਏਜੀ) ਦਾ ਮਸਲਾ ਅੱਜ ਸ਼ਾਮ ਤਕ ਹੱਲ ਹੋ ਜਾਵੇਗਾ, ਕਿਉਂਕਿ ਸਿੱਧੂ ਨੇ ਸਾਫ ਕਰ ਦਿੱਤਾ ਸੀ ਜਾਂ ਮੈਨੂੰ ਰੱਖ ਲਓ ਜਾਂ ਏਜੀ ਨੂੰ ਰੱਖੋ। ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਸਾਡੀ ਏਜੀ ਨਾਲ ਕੋਈ ਨਿੱਜੀ ਖਹਿਬਾਜੀ ਨਹੀਂ ਪਰ ਗੱਲ ਅਸੂਲਾਂ ਦੀ ਹੈ ਕਿ ਇਸੇ ਏਜੀ ਨੇ ਸੁਮੇਧ ਸੈਣੀ ਨੂੰ ਬਲੈਂਕਟ ਬੇਲ ਦਿਵਾਈ ਸੀ ਤਾਂ ਉਹ ਉਸ ਖਿਲਾਫ ਕਿਵੇਂ ਕੇਸ ਲੜ ਸਕਦਾ ਹੈ।

ਸਿੱਧੂ ਦੇ ਆਮ ਆਦਮੀ ਪਾਰਟੀ ‘ਚ ਜਾਣ ਦੇ ਦੋਸ਼ਾਂ ‘ਤੇ ਮੈਡਮ ਸਿੱਧੂ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ ਜਦਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੈਨੂੰ ਮਿਲੇ ਹਨ ਤੇ ਆਪ ਪਹਿਲਾਂ ਆਪਣੇ ਵਿਧਾਇਕ ਸੰਭਾਲ ਲਵੇ।

Related posts

Leave a Reply