ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਗੌਰਮਿੰਟ ਡਰੱਗ ਡੀ ਅਡੀਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਨੂੰ ਜਲਦੀ ਹਲ ਕਰਨ ਦਾ ਦਿੱਤਾ ਅਸ਼ਵਾਸਨ -ਪਰਮਿੰਦਰ ਸਿੰਘ

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਗੌਰਮਿੰਟ ਡਰੱਗ ਡੀ ਅਡੀਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਨੂੰ ਜਲਦੀ ਹਲ ਕਰਨ ਦਾ ਦਿੱਤਾ ਅਸ਼ਵਾਸਨ -ਪਰਮਿੰਦਰ ਸਿੰਘ

ਪੰਜਾਬ ਸਰਕਾਰ ਮੁਲਾਜ਼ਮ ਹਿੱਤ ਲਈ ਹੀ ਕੰਮ ਕਰਦੀ ਹੈ ਨਸ਼ਾ ਮੁਕਤੀ ਮੁਲਾਜ਼ਮਾਂ ਮੰਗਾਂ ਨੂੰ ਵੀ ਜਲਦੀ ਹਲ ਕਰਵਾਉਣ ਦਾ ਅਸ਼ਵਾਸਨ -ਸ. ਸੰਦੀਪ ਸਿੰਘ ਬਰਾੜ ਓ.ਐਸ.ਡੀ.ਮੁੱਖ ਮੰਤਰੀ ਪੰਜਾਬ

ਚੰਡੀਗੜ੍ਹ :
ਗੌਰਮਿੰਟ ਡਰੱਗ ਡੀ ਅਡੀਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿ. ਦੇ ਸੂਬਾ ਪ੍ਰਧਾਨ ਸ. ਪਰਮਿੰਦਰ ਸਿੰਘ ਜੀ ਨੇ ਕਰਮਚਾਰੀਆਂ ਦੀਆਂ ਮੰਗਾਂ ਦੇ ਸਬੰਧ ਵਿੱਚ ਡਾ. ਗੁਰਵਿੰਦਰਬੀਰ ਸਿੰਘ ਮਾਣਯੋਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਜੀ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕਰਮਚਾਰੀਆਂ ਦੀਆਂ ਬਾਰੇ ਜਾਣੂ ਕਰਵਾਇਆ
ਇਸ ਮੌਕੇ ‘ਤੇ ਪਰਮਿੰਦਰ ਸਿੰਘ ਨੇ ਕਿਹਾ ਕਿ ਕਰਮਚਾਰੀ 2014 ਤੋ ਸੇਵਾਵਾਂ ਨਿਭਾਅ ਰਹੇ ਹਨ ਜਿਸ ਦੇ ਚੱਲਦਿਆਂ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕਾਂ ਤੋ ਵਾਂਝਾ ਰਖਿਆ ਗਿਆ ਸਾਡੇ ਨਸ਼ਾ ਮੁਕਤੀ ਸਿਪਾਹੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਤੇ ਯੂਨੀਅਨ ਅਧੀਨ ਕਰਮਚਾਰੀਆਂ ਦੀਆਂ ਮੰਗਾਂ ਤੇ ਵਿਚਾਰ ਕਰ ਹਲ ਕਰਨ ਲਈ ਬੇਨਤੀ ਕੀਤੀ
ਇਸ ਮੌਕੇ ‘ਤੇ ਡਾ. ਗੁਰਵਿੰਦਰਵੀਰ ਸਿੰਘ ਮਾਣਯੋਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਜੀ ਨੇ ਕਿਹਾ ਕਿ ਯੂਨੀਅਨ ਦੀਆਂ ਦੀ ਮੰਗਾਂ ਵਿਚਾਰ ਅਧੀਨ ਹਨ ਤੇ ਅਸ਼ਵਾਸਨ ਦਿੱਤਾ ਕਿ ਜਲਦੀ ਹੀ ਮੰਗਾਂ ਹਲ ਕਰਾਇਆ ਜਾਵੇਗੀਆਂ ਤੇ ਜਲਦੀ ਹੀ ਯੂਨੀਅਨ ਨੁਮਾਇੰਦਿਆਂ ਦੀ ਮੀਟਿੰਗ ਮਾਨਯੋਗ ਪ੍ਰਮੁੱਖ ਸਕੱਤਰ ਸਿਹਤ ਨਾਲ ਕਰਵਾਇਆ ਜਾਵੇ

ਇਸ ਉਪਰੰਤ ਸ.ਪਰਮਿੰਦਰ ਸਿੰਘ ਵਲੋਂ ਸ. ਸੰਦੀਪ ਸਿੰਘ ਬਰਾੜ ਓ.ਐਸ.ਡੀ.ਮੁੱਖ ਮੰਤਰੀ ਪੰਜਾਬ ਜੀ ਨਾਲ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਰਿਹਾਇਸ਼ ਤੇ ਮਿਲੇ, ਉਨ੍ਹਾਂ ਨੇ ਮੌਕੇ ‘ਤੇ ਹੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਜੀ ਨਾਲ ਟੈਲੀਫੋਨ ਰਾਹੀਂ ਤਾਲਮੇਲ ਕਰ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰਾਂ,ਓ.ਓ.ਏ.ਟੀ.ਕਲੀਨਿਕਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਵਿਚਾਰ ਕਰ ਜਲਦੀ ਹਲ ਕਰਵਾਉਣ ਲਈ ਕਿਹਾ ਗਿਆ
ਇਸ ਮੌਕੇ ‘ਤੇ ਸ਼੍ਰੀ ਹਿਮਾਂਸ਼ੂ ਬਰਨਾਲਾ ਹਾਜਰ ਸਨ

Related posts

Leave a Reply