ਡਾ਼ ਕਮਲ ਨੇ ਸਾਥੀਆਂ ਸਮੇਤ ਆਪ ਜਵਾਇਨ ਕੀਤੀ, ਨਵਾਂਸ਼ਹਿਰ ਵਿੱਚ ਕਾਂਗਰਸ ਨੂੰ ਝੱਟਕਾ

ਬੱਲੂ ਦੀ ਅਗਵਾਈ ਵਿੱਚ ਡਾ਼ ਕਮਲ ਨੇ ਸਾਥੀਆਂ ਸਮੇਤ ਆਪ ਜਵਾਇਨ ਕੀਤੀ, ਨਵਾਂਸ਼ਹਿਰ ਵਿੱਚ ਕਾਂਗਰਸ ਨੂੰ ਝੱਟਕਾ

 

ਨਵਾਂਸ਼ਹਿਰ  (ਐਸਕੇ ਜੋਸ਼ੀ)

ਨਵਾਂਸ਼ਹਿਰ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਤਿੰਨ ਵਾਰ ਦੇ ਕੌਂਸਲਰ ਡਾ.ਕਮਲਜੀਤ ਲਾਲ ਮੰਗਲਵਾਰ ਨੂੰ ਆਮ ਆਦਮੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਪਿੰਡ ਬਘੌਰਾਂ ਦੇ ਸਰਪੰਚ ਜੋਗਾ ਸਿੰਘ, ਕਰਿਆਮ ਦੇ ਸਰਪੰਚ ਦਿਲਬਾਗ ਸਿੰਘ, ਬੜਵਾ ਦੇ ਸਰਪੰਚ ਗੁਰਮੇਲ ਚੰਦ ਵੀ ਪੰਚਾਇਤ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਪਾਰਟੀ ਦੀ ਸੂਬਾ ਸਕੱਤਰ ਤੇ ਦੋਆਬਾ ਜ਼ੋਨ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਹਲਕਾ ਇੰਚਾਰਜ ਲਲਿਤ ਮੋਹਨ ਬੱਲੂ, ਜ਼ਿਲ੍ਹਾ ਸਕੱਤਰ ਚੇਅਰਮੈਨ ਗਗਨ ਅਗਨੀਹੋਤਰੀ ਦੀ ਅਗਵਾਈ ਵਿੱਚ ਇਹ ਜੁਵਾਇਨਿੰਗਾ ਹੋਇਆਂ। ਇਸ ਦੌਰਾਨ ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਆਦਮੀ ਬਾਰੇ ਸੋਚਦੀ ਹੈ ਅਤੇ ਇਹੀ ਕਾਰਨ ਹੈ ਕਿ ਪਾਰਟੀ ਦਾ ਕਾਫਿਲਾ ਲਗਾਤਾਰ ਵੱਧ ਰਿਹਾ ਹੈ। ਇਸ ਦੌਰਾਨ ਉਨ੍ਹਾਂ ਹਲਕਾ ਇੰਚਾਰਜ ਲਲਿਤ ਮੋਹਨ ਬੱਲੂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ।

ਅੰਤ ਵਿੱਚ ਡਾ.ਕਮਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਜਿਸ ਤਰ੍ਹਾਂ ਨਾਲ ਕੰਮ ਕਰ ਰਹੇ ਹਨ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਤੋਂ ਵੀ ਬਹੁਤ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੇ ਕਦੇ ਵੀ ਸੱਤਾ ਦਾ ਨਸ਼ਾ ਨਹੀਂ ਦਿਖਾਇਆ ਅਤੇ ਲੋਕਾਂ ਦੀ ਦਿਨ ਰਾਤ ਸੇਵਾ ਕਰ ਰਹੇ ਹਨ।

ਇਸ ਮੌਕੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸ਼ਰਮਾ, ਬਲਾਕ ਇੰਚਾਰਜ ਭੁਪਿੰਦਰ ਉੜਾਪੜ, ਸੁਰਿੰਦਰ ਬੈਂਸ, ਤੇਜਿੰਦਰ ਤੇਜਾ, ਮੰਗਲ ਬੈਂਸ, ਵਿਨੀਤ ਜਾਡਲਾ, ਵਿਨੋਦ ਪਿੰਕਾ, ਵਿਜੇ ਸੋਨੀ, ਰਮਨ ਉਮੱਟ, ਨੰਬਰਦਾਰ ਬਲਵਿੰਦਰ ਕੁਮਾਰ, ਸੁਰੇਸ਼ ਚੋਪੜਾ, ਜਸਬੀਰ ਟਾਂਕ, ਅਜਮੇਰ ਸਿੰਘ, ਡੀ.ਐਸ.ਪੀ ਮਹਿੰਦਰ ਸਿੰਘ, ਲੱਡੂ ਮਹਾਲੋਂ, ਪ੍ਰਵੀਨ ਕਸ਼ਯਪ, ਰਾਜਵਿੰਦਰ ਕੌਰ ਬਰਨਾਲਾ, ਗੀਤਾ ਦੇਵੀ ਰਾਹੋਂ, ਲੱਕੀ ਲੱਧੜ, ਅਵਤਾਰ ਨੌਰਾ ਆਦਿ ਹਾਜ਼ਰ ਸਨ।

Related posts

Leave a Reply