ਡਾ.ਬੀ.ਆਰ ਅੰਬੇਡਕਰ ਮੈਡੀਕਲ ਸਾਇੰਸ ਦੀ ਨਵੀਂ ਲੈਬ ਦਾ ਕੇ.ਐੱਮ.ਐਸ ਕਾਲਜ ਦੀ ਮੈਨੇਜਮੇਂਟ ਵਲੋਂ ਕੀਤਾ ਨਿਰੀਖਣ : ਪ੍ਰਿੰਸੀਪਲ ਡਾ ਸ਼ਬਨਮ ਕੌਰ

(ਡਾ. ਬੀ.ਆਰ ਅੰਬੇਡਕਰ ਮੈਡੀਕਲ ਸਾਇੰਸ ਦੀ ਨਵੀਂ ਲੈਬ ਦਾ ਨਿਰੀਖਣ ਕਰਦੇ ਹੋਏ ਕੇ.ਐੱਮ.ਐਸ ਕਾਲਜ ਮੈਨੇਜਮੇਂਟ ਦੇ ਮੈਂਬਰ)

ਦਸੂਹਾ 8 ਜੂਨ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਡਾ. ਬੀ.ਆਰ ਅੰਬੇਡਕਰ ਡਿਪਾਰਟਮੇਂਟ ਆਫ ਮੈਡੀਕਲ ਸਾਇੰਸ ਵੱਲੋ ਬਣਾਈ ਗਈ ਨਵੀਂ ਲੈਬ ਦਾ ਨਿਰੀਖਣ ਚੇਅਰਮੈਨ ਚੌ. ਕੁਮਾਰ ਸੈਣੀ ਦੀ ਅਗਵਾਈ ਵਿੱਚ ਮੈਨੇਜਿੰਗ ਕਮੇਟੀ, ਪ੍ਰਿੰਸੀਪਲ ਡਾ ਸ਼ਬਨਮ ਕੌਰ ਅਤੇ ਡਾਇਰੈਕਟਰ ਡਾ ਮਾਨਵ ਸੈਣੀ ਵੱਲੋ ਸਾਂਝੇ ਤੌਰ ਤੇ ਕੀਤਾ ਗਿਆ। ਇਸ ਨਵੀਂ ਆਧੁਨਿਕ ਲੈਬ ਦਾ ਨਿਰਮਾਣ ਪਿਛਲੇ ਕੁਝ ਸਮੇਂ ਵਿੱਚ ਹੀ ਕੀਤਾ ਗਿਆ ਹੈ। ਇਸ ਲੈਬ ਵਿੱਚ ਮਾਈਕ੍ਰੋਸਕੋਪਸ, ਲੇਮੀਨਾਰ ਏਅਰ ਫਲੋ, ਇਨਕਿਊਬੇਟਰ, ਆਟੋ ਕਲੇਵ, ਹੋਟ ਏਅਰ ਓਵਨ, ਡਰਾਇੰਗ ਓਵਨ ਅਤੇ ਡੀਪ-ਫਰੀਜ਼ ਆਦਿ ਯੰਤਰ ਲਗਾਏ ਗਏ ਹਨ। ਇਸ ਲੈਬ ਦੇ ਬਣਨ ਨਾਲ ਕੇ.ਐਮ.ਐਸ ਕਾਲਜ ਵਿਖੇ 2 ਅਤਿ ਆਧੁਨਿਕ ਡਿਗਰੀ ਬੀ.ਐੱਸ.ਸੀ ਮੈਡੀਕਲ ਲੈਬ ਸਾਇੰਸ ਅਤੇ ਮਾਸਟਰ ਡਿਗਰੀ ਐਮ.ਐਸ.ਸੀ ਮੈਡੀਕਲ ਮਾਈਕਰੋ ਬਾਇਓਲੋਜੀ ਸ਼ੁਰੂ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟਰੱਸਟੀ ਰਿਟਾ. ਪ੍ਰਿੰਸੀਪਲ ਸਤੀਸ਼ ਕਾਲੀਆ, ਨਰਿੰਦਰ ਸਿੰਘ ਲੌਂਗੀਆ, ਐਚ.ਓ.ਡੀ ਰਾਜੇਸ਼ ਕੁਮਾਰ, ਸ਼ੀਨਾ ਕਪਿਲਾ, ਗੁਰਪ੍ਰੀਤ ਕੌਰ, ਗੁਰਿੰਦਰਜੀਤ ਕੌਰ, ਲਖਵਿੰਦਰ ਕੌਰ ਪਿੰਕੀ, ਲਖਵਿੰਦਰ ਕੌਰ ਬੇਬੀ, ਮਲਕੀਤ ਕੌਰ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਅਤੇ ਧੰਨਵੀਰ ਸਿੰਘ ਆਦਿ ਹਾਜ਼ਰ ਸਨ।

Related posts

Leave a Reply