ਡਾ. ਰਾਜ ਨੇ ਜੰਡਿਆਲਾ ਵਾਸੀਆ ਨੂੰ ਭਰੋਸਾ ਦਿੱਤਾ ਕਿ ਉਨਾਂ ਦੀਆਂ ਸਾਰੀਆ ਸਮੱਸਿਆਵਾ ਜਲਦੀ ਦੂਰ ਹੋਣਗੀਆ

ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਪਿੰਡ ਜੰਡਿਆਲਾ ਵਿਖੇ ਕੀਤੀ ਮੀਟਿੰਗ

ਚੱਬੇਵਾਲ / ਹੁਸ਼ਿਆਰਪੁਰ (ਆਦੇਸ਼ ) ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਹਲਕਾ ਚੱਬੇਵਾਲ ਵਿੱਚ ਵਿਚਰਦੇ ਹੋਏ ਪਿੰਡ ਜੰਡਿਆਲਾ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਡਾ. ਰਾਜ ਹਮੇਸ਼ਾ ਹੀ ਹਲਕਾ ਵਾਸੀਆਂ ਦੀਆਂ ਮੁਸ਼ਕਲਾ ਸੁਣਨ ਤੇ ਉਸਦਾ ਹੱਲ ਕਰਨ ਨੂੰ ਪਹਿਲ ਦਿੰਦੇ ਹਨ। ਇਸਦੇ ਤਹਿਤ ਹੀ ਉਹਨਾਂ ਨੇ ਜੰਡਿਆਲਾ ਵਾਸੀਆਂ ਨਾਲ ਮੀਟਿੰਗ ਕੀਤੀ।

ਪਿੰਡ ਦੇ ਲੋਕਾਂ ਨੇ ਚੱਬੇਵਾਲ ਵਿਧਾਇਕ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਦੱਸਿਆ ਕਿ ਪਿੰਡ ਵਿੱਚ ਸਰਕਾਰੀ ਸਿੰਚਾਈ ਟਿਊਬਵੈਲ ਜੋਕਿ ਪਹਿਲੀ ਕਾਂਗਰਸ ਪਾਰਟੀ ਦੇ ਸਮੇਂ ਦਾ ਲੱਗਿਆ ਹੋਇਆ ਸੀ, ਦੀ ਮੋਟਰ ਖਰਾਬ ਹੋ ਰਹੀ ਹੈ। ਜਿਸ ਕਰਕੇ ਨਵੀ ਮੋਟਰ ਪਾਈ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਖੇਤੀਬਾੜੀ ਲਈ ਕੋਈ ਸਮੱਸਿਆ ਨਾ ਹੋਵੇ। ਇਸਤੇ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਇਸਤੋਂ ਇਲਾਵਾ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਅੰਡਰ ਗਰਾਉਂਡ ਪਾਈਪਾ ਪਾਈਆ ਜਾਣ। ਪਿੰਡ ਜੰਡਿਆਲਾ ਨੂੰ ਵਿਕਾਸ ਕਾਰਜਾਂ ਲਈ 19.20 ਲੱਖ ਦੀ ਗ੍ਰਾਂਟ ਮੁਹੱਇਆ ਕਰਵਾਈ ਗਈ ਹੈ। ਪਿੰਡ ਵਿੱਚ ਇੰਟਰਲਾਕ ਵਾਲੀਆ ਗਲੀਆ ਦਾ ਕੰਮ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਪਿੰਡ ਦੀ ਮੇਨ ਸੜਕ ਦਾ ਕੰਮ ਵੀ ਚੱਲ ਰਿਹਾ ਹੈ ਜੋਕਿ ਜਲਦ ਹੀ ਪੂਰਾ ਕਰਵਾਇਆ ਜਾਵੇਗਾ। ਇਸਤੋਂ ਇਲਾਵਾ ਪਿੰਡ ਵਾਸੀਆ ਨੇ ਡਾ. ਰਾਜ ਤੋਂ ਪਿੰਡ ਲਈ ਬੈਂਚ ਤੇ ਸਟਰੀਟ ਲਾਈਟਾਂ ਦੀ ਮੰਗ ਕੀਤੀ। ਇਸ ਮੌਕੇ ਤੇ ਡਾ. ਰਾਜ ਨੇ ਪਿੰਡ ਵਾਸੀਆ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਾਰੀਆ ਸਮੱਸਿਆਵਾ ਬਹੁਤ ਜਲਦੀ ਦੂਰ ਹੋ ਜਾਣਗੀਆ। ਉਹਨਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਹਲਕੇ ਦੇ ਹਰ ਪਿੰਡ ਨੂੰ ਹਰ ਸਹੂਲਤ ਮੁਹੱਇਆ ਕਰਵਾਉਣ। ਪਿੰਡ ਵਾਸੀਆ ਨੇ ਡਾ. ਰਾਜ ਦੇ ਪਿੰਡ ਆਉਣ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਰਪੰਚ ਪੁਸ਼ਪਾ ਦੇਵੀ, ਸੁਰਿੰਦਰ ਕੁਮਾਰ, ਗੁਰਦੀਪ ਸਿੰਘ, ਕਸ਼ਮੀਰ ਲਾਲ, ਕੁਲਵੰਤ ਸਿੰਘ, ਸੁਖਰਾਜ ਸਿੰਘ, ਹਰਜਾਤ ਸਿੰਘ, ਕ੍ਰਿਸ਼ਨ ਗੋਪਾਲ, ਰਾਮ ਸਰੂਪ, ਰਘੁਵੀਰ ਸਿੰਘ, ਜੀਤ ਕੌਰ ਪੰਚ, ਰਜੇਸ਼ ਸ਼ਰਮਾ, ਤਰਸੇਮ, ਮਦਨ ਲਾਲ ਆਦਿ ਪਿੰਡ ਵਾਸੀ ਮੌਜੂਦ ਸਨ। 

Related posts

Leave a Reply