ਡਾ. ਸੁਰਿੰਦਰਪਾਲ ਸਿੰਘ ਨੇ ਬਤੌਰ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦੇ ਅੁਹੁਦੇ ਦਾ ਚਾਰਜ ਸੰਭਾਲਿਆ

ਜ਼ਿਲਾ ਗੁਰਦਾਸਪੁਰ ਦੇ  ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਖੇਤੀ ਵਿਭਿੰਨਤਾ ਤੇ ਜ਼ੋਰ ਦਿੱਤਾ ਜਾਵੇਗਾ: ਮੁੱਖ ਖੇਤੀਬਾੜੀ ਅਫਸਰ

ਗੁਰਦਾਸਪੁਰ :9 ਜੁਲਾਈ  ( ਅਸ਼ਵਨੀ   ) ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਅਨਿਰੁਧ ਤਿਵਾੜੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲਾ ਫਾਜ਼ਿਲਿਕਾ ਵਿੱਚ ਬਤੌਰ ਮੁੱਖ ਖੇਤੀਬਾੜੀ ਅਫਸਰ ਵੱਜੋਂ ਸੇਵਾ ਨਿਭਾਅ ਰਹੇ ਡਾ. ਸੁਰਿੰਦਰ ਪਾਲ ਸਿੰਘ ਦੀ ਬਦਲੀ ਹੋਣ ਉਪਰੰਤ ਅੱਜ ਡਾ. ਸੁਰਿੰਦਰਪਾਲ ਸਿੰਘ ਨੇ ਬਤੌਰ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦਾ ਅੁਹੁਦੇ ਦਾ ਚਾਰਜ ਸੰਭਾਲ ਲਿਆ।ਡਾ. ਸੁਰਿੰਦਰਪਾਲ  ਸਿੰਘ ਦਾ ਜੱਦੀ ਪਿੰਡ ਮਾੜੀ ਪੰਨੂਆ ਬਲਾਕ ਸ਼੍ਰੀ ਹਰਗੋਬਿੰਦਪੁਰ ਹੈ।

ਉਨਾਂ ਨੇ ਜ਼ਿਲਾ ਹੁਸ਼ਿਆਰਪਰ,ਨਵਾਂਸ਼ਹਿਰ,ਮੁਕਤਸਰ ਵਿੱਚ ਵੱਖ ਵੱਖ ਆਹੁਦਿਆਂ ਤੇ ਕਿਸਾਨੀ ਦੀ ਭਲਾਈ ਹਿੱਤ ਕੰਮ ਕੀਤਾ ਹੋਣ ਕਾਰਨ ਜ਼ਿਲਾ ਗੁਰਦਾਸਪੁਰ ਦੀ ਕਿਸਾਨੀ ਨੂੰ ਬਹੁਤ ਫਾਇਦਾ ਹੋਵੇਗਾ।ਡਾ. ਸੁਰਿੰਦਰਪਾਲ ਸਿੰਘ ਦੇ ਜ਼ਿਲਾ ਗੁਰਦਾਸਪੁਰ ਵਿੱਚ ਪਹੁੰਚਣ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀ/ਕਰਮਚਾਰੀਆਂ ਵੱਲੋਂ ਬੁੱਕੇ ਦੇ ਕੇ ਸੁਆਗਤ ਕੀਤਾ ਗਿਆ।

ਡਾ. ਸੁਰਿੰਦਰਪਾਲ ਸਿੰਘ ਨੇ ਆਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਮਹਿੰਗਾਈ ਦੇ ਸਮੇਂ ਵਿੱਚ ਪੰਜਾਬ ਦੀ ਕਿਸਾਨੀ ਬਹੁਤ ਹੀ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ।ਉਨਾਂ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਕਿੱਤੇ ਨੂੰ ਫਾਇਦੇਮੰਦ ਬਨਾਉਣ ਲਈ ਜ਼ਰੂਰੀ ਹੈ ਕਿ ਸੰਗਠਿਤ ਖੇਤੀ ਪ੍ਰਣਾਲੀ ਅਪਣਾਈ ਜਾਵੇ ਤਾਂ ਜੋ ਪ੍ਰਤੀ ਹੈਕਟੇਅਰ ਵਧੇਰੇ ਆਮਦਨ ਲਈ ਜਾ ਸਕੇ।ਉਨਾਂ ਕਿਹਾ ਕਿ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਕਿੱਤੇ ਨੂੰ ਵਧੇਰੇ ਫਾਇਦੇਮੰਦ ਬਨਾਉਣ ਲਈ ਖੇਤੀ ਸਹਾਇਕ ਕਿੱਤੇ ਅਨਾਉਣੇ ਚਾਹੀਦੇ ਹਨ ਕਿਉਂਕਿ ਹੁਣ ਕੇਵਲ ਝੋਨਾ-ਕਣਕ ਦੇ ਫਸਲੀ ਚੱਕਰ ਨਾਲ ਕਿਸਾਨੀ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ।ਉਨਾਂ ਸਮੂਹ ਅਧਿਕਾਰੀਆਂ /ਕਰਮਚਾਰੀਆਂ ਨੂੰ ਮਿਲ ਜੁਲ ਕੇ ਕਿਸਾਨੀ ਦੀ ਭਲਾਈ ਲਈ ਕੰਮ ਕਰਨ ਦੀ ਹਦਾਇਤ ਕੀਤੀ ਤਾਂ ਜੋ ਮਿਥੇ ਟੀਚੇ ਨਿਯਤ ਸਮੇਂ ਵਿੱਚ ਪੂਰੇ ਕੀਤੇ ਜਾ ਸਕਣ।

ਇਸ ਮੌਕੇ ਡਾ. ਅਮਰੀਕ ਸਿੰਘ,ਡਾ, ਰਣਧੀਰ ਸਿੰੰਘ,ਡਾਂ ਰਵਿੰਦਰ ਸਿੰਘ, ਡਾ. ਕਮਲਪ੍ਰੀਤ ਸਿੰਘ,ਡਾ, ਹਰਮਿੰਦਰ ਸਿੰਘ ਗਿੱਲ,ਡਾ. ਬਲਜਿੰਦਰ ਸਿੰਘ ਡਾ. ਪਰਮਬੀਰ ਸਿੰਘ ਕਾਹਲੋਂ,ਡਾ. ਸ਼ਾਹਬਾਜ ਸਿੰਘ ਚੀਮਾ,ਇੰਜ ਦੀਪਕ ਕੁਮਾਰ,ਬਲਜਿੰਧਰ ਸਿੰਘ ਸੈਣੀ ਸੁਪਰਡੈਂਟ,ਅਸ਼ੋਕ ਕੁਮਾਰ,ਡਾ. ਪਰਮਿੰਦਰ ਕੁਮਾਰ,ਡਾ, ਜਤਿੰਦਰ ਕੁਮਾਰ,ਡਾ ਜੋਬਨਜੀਤ ਸਿੰਘ, ਸਮੇਤ ਸਮੂਹ ਸਟਾਫ ਹਾਜ਼ਰ ਸੀ।

Related posts

Leave a Reply