ਡਾ. ਸੰਦੀਪ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਤੇ ਪ੍ਰਸੰਸਾ ਪੱਤਰ ਦੇ ਕੇ ਨਵਾਜਿਆ

ਡਾ. ਸੰਦੀਪ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਤੇ ਪ੍ਰਸੰਸਾ ਪੱਤਰ ਦੇ ਕੇ ਨਵਾਜਿਆ

 
ਪਠਨਕੋਟ 15 ਮਾਰਚ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼)
 
ਡਾ ਸੰਦੀਪ ਬਾਲਾ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਸਾਲ 2006‌ ਵਿਚ ਕੱਨਟੈਕਟ ਬੇਸ ਤੇ ਰੂਰਲ ਡਿਸਪੈਂਸਰੀ ਵਿਚ ਨਿਗੂਣੀ ਜਿਹੀ ਤਨਖਾਹ ਤੇ ਡੀਊਟੀ ਜਾਇਨ ਕੀਤੀ ਸੀ ਅਤੇ 2011 ਵਿਚ ਇਹਨਾਂ ਦੀਆਂ ਸੇਵਾਵਾਂ ਰੈਗੂਲਰ ਹੋਈਆ । 
ਡਾ ਸੰਦੀਪ ਹੱਸ ਮੁੱਖ ਸੁਭਾ ਦੇ ਮਾਲਕ, ਹਰੇਕ ਅਮੀਰ ਗਰੀਬ ਅਤੇ ਬੱਚੇ , ਬਜ਼ੁਰਗਾਂ ਨਾਲ ਪ੍ਰੇਮ , ਪਿਆਰ ਅਤੇ ਜ਼ਬਾਨ ਦੇ ਰੱਸ ਨਾਲ ਗੱਲਬਾਤ ਨਾਲ ਹੀ ਮਰੀਜ਼ ਨੂੰ ਠੀਕ ਕਰਨ ਦੀ ਪਾਵਰ ਹੈ ਉਹਨਾਂ ਕੋਲ।
 
ਡਾ ਸੰਦੀਪ ਪਿਛਲੇ 2020 ਦੋਰਾਨ ਕਰੋਨਾ ਦੇ ਮਰੀਜ਼ਾਂ ਦੇ ਆਈਸੋਲੇਸ਼ਨ ਵਾਰਡ ਵਿੱਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬਹੁਤ ਚੰਗੀਆਂ ਸੇਵਾਵਾਂ ਨਿਭਾਈਆਂ , ਜਿਸ ਦੀ ਬਦੌਲਤ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਵੀ ਨਵਾਜਿਆ ਗਿਆ । ਡਾ ਸੰਦੀਪ ਨੇ ਇਸ ਪੱਤਰਕਾਰ ਨਾਲ ਗੱਲ ਬਾਤ ਰਾਹੀਂ ਦੱਸਿਆ ਕਿ ਇਮਾਨਦਾਰੀ ਅਤੇ ਮਹਿਨਤ ਨਾਲ ਕੰਮ ਕਰਨਾ ਉਨ੍ਹਾਂ ਦੇ ਖੂਨ ਵਿੱਚ ਰਚਿਆ ਹੈ ।ਮੇਰਾ ਡਾਕਟਰੀ ਕਿੱਤਾ ਹਮੇਸ਼ਾ ਗਰੀਬਾਂ ਅਤੇ ਬੇਸਹਾਰਿਆਂ ਦੀ ਸੇਵਾ ਨੂੰ ਸਮਰਪਿਤ ਰਹੇਗਾ ।

Related posts

Leave a Reply