ਪਠਾਨਕੋਟ (ਰਾਜਿੰਦਰ ਰਾਜਨ ): ਇਥੇ ਪੁਲਿਸ ਨਾਲ ਹੱਥੋਂਪਾਈ ਕਰਨ ਦੇ ਦੋਸ਼ ‘ਚ ਇਕ ਮਹਿਲਾ ਸਮੇਤ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਮਤਾ ਨਿਵਾਸੀ ਕਰੋਥਾ ਰੋਹਤਕ, ਹਰਿਆਣਾ ਤੇ ਯਾਸੀਰ ਅਹਿਮਦ ਨਿਵਾਸੀ ਸ੍ਰੀਨਗਰ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਜਾਣਕਾਰੀ ਮੁਤਾਬਿਕ ਐੱਸਆਈ ਗੁਰਪ੍ਰੀਤ ਕੌਰ ਗਸ਼ਤ ਦੇ ਸਬੰਧ ‘ਚ ਟਰੱਕ ਯੂਨੀਅਨ ਮੋੜ ਪਠਾਨਕੋਟ ‘ਚ ਮੌਜੂਦ ਸੀ। ਮੁੱਖ ਅਫਸਰ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਇਕ ਕੁੜੀ ਹਾਈਵੇਅ ‘ਤੇ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਹੀ ਸੀ, ਉਸ ਨੂੰ ਪੀਸੀਆਰ ਮੁਲਾਜ਼ਮਾਂ ਨੇ ਕਾਰ ਸਮੇਤ ਥਾਣਾ ਲੈ ਕੇ ਆਏ ਹਨ। ਉਨ੍ਹਾਂ ਨਾਲ ਇਕ ਮੁੰਡਾ ਵੀ ਹੈ। ਕੁੜੀ ਕਾਰ ਤੋਂ ਹੇਠਾਂ ਨਹੀਂ ਉਤਰੀ । ਇਸ ਤੋਂ ਬਾਅਦ ਏਐੱਸਆਈ ਗੁਰਪ੍ਰੀਤ ਕੌਰ ਪੁਲਿਸ ਪਾਰਟੀ ਸਮੇਤ ਥਾਣਾ ਪਹੁੰਚੇ ਤੇ ਜਾਂਚ ਕੀਤੀ। ਕੁੜੀ ਦੇ ਮੂੰਹ ਤੋਂ ਸ਼ਰਾਬ ਦੀ ਬਦਬੂ ਆ ਰਹੀ ਸੀ।
ਐੱਸਆਈ ਗੁਰਪ੍ਰੀਤ ਕੌਰ ਤੇ ਲੇਡੀ ਕਾਂਸਟੇਬਲ ਸੁਸ਼ਮਾ ਸ਼ਰਮਾ ਨੇ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਮਝੀ ਤੇ ਹੱਥੋਂਹਪਾਈ ਕਰਨ ਲੱਗੀ। ਇਸ ਦੌਰਾਨ ਕੁੜੀ ਨੇ ਐੱਸਆਈ ਗੁਰਪ੍ਰੀਤ ਕੌਰ ਦੀ ਵਰਦੀ ਫੜ ਕੇ ਖਿੱਚੀ ਤੇ ਪੇਟ ‘ਤੇ ਲੱਤ ਮਾਰ ਦਿੱਤੀ। ਇਸ ਨਾਲ ਉਨ੍ਹਾਂ ਦੀ ਨੇਮ ਪਲੇਟ ਟੁੱਟ ਗਈ। ਡਿਊਟੀ ਦੌਰਾਨ ਐੱਸਆਈ ਗੁਰਪ੍ਰੀਤ ਕੌਰ ‘ਤੇ ਹਮਲਾ ਕੀਤਾ। ਇਸ ਦੇ ਚੱਲਦਿਆਂ ਥਾਣਾ ਦੋ ‘ਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp