ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ

‘ਹਰ ਵੀਰਵਾਰ ਦਿਵਿਆਂਗਾਂ ਦਾ ਸਤਿਕਾਰ’ ਕੈਂਪ ‘ਚ 26 ਦਿਵਿਆਂਗ ਸਰਟੀਫਿਕੇਟ ਕੀਤੇ ਜਾਰੀ
-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਿਵਲ ਹਸਪਤਾਲ ਗੜ•ਸ਼ੰਕਰ ‘ਚ ਦਿਵਿਆਂਗਾਂ ਲਈ ਲਗਾਇਆ ਕੈਂਪ 
– ਕੈਂਪ ਵਿੱਚ 46 ਦੀ ਰਜਿਸਟਰੇਸ਼ਨ,13 ਯੂ.ਡੀ.ਆਈ.ਡੀ. ਅਤੇ 9 ਪੈਨਸ਼ਨ ਦੇ ਫਾਰਮ ਭਰੇ ਗਏ 
HOSHIARPUR (ADESH PARMINDER SINGH)
ਜ਼ਿਲ•ਾ ਪ੍ਰਸ਼ਾਸ਼ਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਕ ਨਿਵੇਕਲੀ ਪਹਿਲ ਕਰਦਿਆਂ ਦਿਵਿਆਂਗ ਵਿਅਕਤੀਆਂ ਦੀ ਸਹੂਲਤ ਲਈ ‘ਹਰ ਵੀਰਵਾਰ ਦਿਵਿਆਂਗਾਂ ਦਾ ਸਤਿਕਾਰ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਗੜ•ਸ਼ੰਕਰ ਵਿੱਚ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਦਿਵਿਆਂਗਜਨਾਂ ਦੀ ਜਿਥੇ ਰਜਿਸਟਰੇਸ਼ਨ ਕੀਤੀ ਗਈ, ਉਥੇ ਹੀ ਉਨ•ਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।


‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਐਨ.ਜੀ.ਓਜ਼ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ ਅੱਜ 46 ਰਜਿਸਟਰੇਸ਼ਨ ਕੀਤੀਆਂ ਗਈਆਂ ਅਤੇ 26 ਸਰਟੀਫਿਕੇਟ ਵੀ ਵੰਡੇ ਗਏ। ਇਸ ਤੋਂ ਇਲਾਵਾ ਦਿਵਆਂਗਜਨਾਂ ਦੇ 13 ਯੂ.ਡੀ.ਆਈ.ਡੀ. ਅਤੇ 9 ਪੈਨਸ਼ਨਾਂ ਦੇ ਫਾਰਮ ਵੀ ਭਰੇ ਗਏ।  ਇਸ ਮੌਕੇ ਸਿਵਲ ਹਸਪਤਾਲ ਗੜ•ਸ਼ੰਕਰ ਦੇ ਐਸ.ਐਮ.ਓ. ਡਾ.ਟੇਕਰਾਜ ਭਾਟੀਆ ਨੇ ਦੱਸਿਆ ਕਿ ਦਿਵਆਂਗਜਨ ਵਿਅਕਤੀਆਂ ਨੂੰ ਸਿਵਲ ਹਸਪਤਾਲ ਗੜ•ਸ਼ੰਕਰ ਵਿਖੇ ਸਰਟੀਫਿਕੇਟ ਬਣਾਉਣ ਸਬੰਧੀ ਕਿਸੇ ਤਰ•ਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਦੱਸਿਆ ਕਿ ਮਹੀਨੇ ਦੇ ਪਹਿਲੇ ਵੀਰਵਾਰ ਸਿਵਲ ਹਸਪਤਾਲ ਗੜ•ਸ਼ੰਕਰ ਵਿਖੇ ਦਿਵਆਂਗਜਨਾਂ ਲਈ ਸਪੈਸ਼ਲ ਕੈਂਪ ਲਗਾਇਆ ਜਾਵੇਗਾ।
ਇਸ ਮੌਕੇ ਸ਼੍ਰੀ ਪ੍ਰਦੀਪ ਕੁਮਾਰ, ਸ੍ਰੀ ਸੰਦੀਪ ਸ਼ਰਮਾ, ਸ੍ਰੀ ਗੁਰਮੇਲ ਸਿੰਘ ਹੀਰਾ, ਸ੍ਰੀ ਜਸਵਿੰਦਰ ਸਿੰਘ, ਜ਼ਿਲ•ਾ ਸਮਾਜਿਕ ਸੁਰੱਖਿਆ ਦਫ਼ਤਰ ਦੀ ਟੀਮ ਅਤੇ ਸਪੈਸ਼ਲ ਟੀਚਰ ਵੀ ਹਾਜ਼ਰ ਸਨ।

Related posts

Leave a Reply