ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਦੂਸਰੇ ਦਿਨ ਵੀ ਵੀਡੀਓ ਕਾਨਫਰੰਸ ਰਾਹੀਂ ਜ਼ਿਲਾ ਵਾਸੀਆਂ ਕੋਲੋਂ ਹਾਸਿਲ ਕੀਤੀ ਗਈ ਫੀਡਬੈਕ


ਸ਼ੋਸਲ ਡਿਸਟੈਂਸ ਮੈਨਟੇਨ ਕਰਕੇ, ਮਾਸਕ ਨਾ ਪਾਉਣ ਵਾਲੇ ਨਾਲ ਗੱਲਬਾਤ ਨਾ ਕਰਕੇ ਅਤੇ ਆਪਣੇ ਮੂੰਹ ਨੂੰ ਹੱਥ ਲਗਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬੁਣ ਨਾਲ ਧੋਣ ਜਾਂ ਸ਼ੈਨਟਾਈਜ਼ ਕਰਨ ਨਾਲ ਕਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ
ਗੁਰਦਾਸਪੁਰ, 9 ਅਪ੍ਰੈਲ (   ਅਸ਼ਵਨੀ   ):-  ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਕਾਨਫਰੰਸ ਰਾਹੀਂ ਜਿਲਾ ਵਾਸੀਆਂ ਨਾਲ ਵੀਡੀਓ ਕਾਨਫਰੰਸ ਕਰਕੇ ਜਿਲੇ ਅੰਦਰ ਲੱਗੇ ਕਰਫਿਊ ਸਬੰਧੀ ਫੀਡਬੈਕ ਹਾਸਿਲ ਕੀਤੀ ਗਈ। ਵੀਡੀਓ ਕਾਨਫਰੰਸ ਰਾਹੀਂ ਲੋਕਾਂ ਵਲੋਂ ਕੀਮਤੀ ਸੁਝਾਅ ਦੱਸੇ ਜਾਂਦੇ ਹਨ ਅਤੇ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ। 
ਅੱਜ ਦੂਸਰੇ ਦਿਨ ਡਿਪਟੀ ਕਮਿਸ਼ਨਰ ਵਲੋਂ ਕੀਤੀ ਵੀਡੀਓ ਕਾਨਫਰੰਸ ਰਾਹੀਂ ਗੁਰਦਾਸਪੁਰ ਸ਼ਹਿਰ ਦੇ ਵਸਨੀਕ ਪ੍ਰਵੀਨ ਅੱਤਰੀ ਸਮਾਜ ਸੇਵੀ ਨੇ ਕਿਹਾ ਕਿ ਕਰਫਿਊ ਦੋਰਾਨ ਕੁਝ ਲੋਕ ਬੋਲੋੜਾ ਬਜ਼ਾਰ ਵਿਚ ਘੁੰਮਦੇ ਨਜ਼ਰ ਆ ਰਹੇ ਹਨ, ਜਿਸ ਨੂੰ ਰੋਕਣ ਦੀ ਜਰੂਰਤ ਹੈ। ਨਾਲ ਹੀ ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਵੀਡੀਓ ਕਾਨਫਰੰਸ ਜਰੀਏ ਲੋਕਾਂ ਨਾਲ ਸਿੱਧੀ ਗੱਲਬਾਤ ਕਰਨਾ ਬਹੁਤ ਵਧੀਆ ਉਪਰਾਲਾ ਹੈ। ਅਧਿਆਪਕਾ ਸੁਖਬੀਰ ਕੋਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਨਵੀਨ ਕਲੱਬ/ ਇਸਲਾਮਾਬਾਦ ਏਰੀਆ ਵਿਚ ਲੋਕ ਬੋਲੋੜਾ ਇਕੱਠੇ ਹੁੰਦੇ ਹਨ, ਜਿਨਾਂ ਨੂੰ ਰੋਕਣ ਦੀ ਜਰੂਰਤ ਹੈ ਤਾਂ ਜੋ ਸ਼ੋਸਲ ਡਿਸਟੈਂਸ਼ ਨੂੰ ਮੈਨਟੇਨ ਕਰਕੇ ਰੱਖਿਆ ਜਾ ਸਕੇ। ਇਸ ਸੰਬਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਲੋਕ ਬੋਲੋੜ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ, ਉਨਾਂ ਵਿਰੁੱਧ ਸਖਤ ਰੁਖ਼ ਆਪਣਾਉਣ ਲਈ ਐਸ.ਐਸ.ਪੀ ਗੁਰਦਾਸਪੁਰ ਅਤੇ ਬਟਾਲਾ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਕਿਹਾ ਗਿਆ ਹੈ ਕਿ ਜਿਲਾ ਗੁਰਦਾਸਪੁਰ ਦੀ ਹਦੂਦ ਦੇ ਸਾਰੇ ਪ੍ਰਵੇਸ਼ ਰਸਤਿਆਂ ਤੇ ਸਖਤੀ ਨਾਲ ਨਾਕੇ ਲਗਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਗੁਰਦਾਸਪੁਰ ਦੇ ਰਹਿਣ ਵਾਲੇ ਪੇਸ਼ੇ ਵਜੋਂ ਵਕੀਲ ਮਨਬੀਰ ਸਿੰਘ ਬਲਕਾ ਨੇ ਕਿਹਾ ਕਿ ਕਰਫਿਊ ਦੋਰਾਨ ਜਿਲਾ ਪ੍ਰਸ਼ਾਸਨ ਵਲੋਂ ਲੋਕਹਿੱਤ ਲਈ ਵਧੀਆਂ ਉਪਰਾਲੇ ਕੀਤੇ ਗਏ ਹਨ। ਉਨਾਂ ਕਿਹਾ ਕਿ ਦੁਨੀਆਂ ਵਿਚ ਦਿਨੋ ਦਿਨ ਵੱਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਲਈ ਸਿਹਤ ਵਿਭਾਗ ਨੂੰ ਹੋਰ ਠੋਸ ਢੰਗ ਨਾਲ ਰਣਨੀਤੀ ਆਪਣਾਉਣੀ ਚਾਹੀਦੀ ਹੈ ਤਾਂ ਜੋ ਕਰੋਨਾ ਵਾਇਰਸ ਦਾ ਫੈਲਾਅ ਨਾ ਹੋਵੇ । ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਕਰੋਨਾ ਵਾਇਰਸ ਦੇ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਸਿਹਤ ਵਿਭਾਗ ਵਲੋਂ ਜਿਲੇ ਅੰਦਰ ਕਰੀਬ ਵੱਖ-ਵੱਖ 18 ਸਥਾਨਾਂ ‘ਤੇ ਮੈਡੀਕਲ ਸਹੂਲਤਾਂ/ਆਈਸੋਲੇਸ਼ਨ ਵਾਰਡ ਬਣਾਏ ਗਏ ਹਨ , ਜਿਨਾਂ ਵਿਚ ਲੋੜ ਪੈਣ ‘ਤੇ 5 ਹਜ਼ਾਰ ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸਭ ਲਈ ਲੋੜ ਪੈਣ ‘ਤੇ ਕਰੀਬ 1800 ਨਰਸਾਂ ਤੇ 1900 ਡਾਕਟਰਾਂ ਦੀ ਉਪਲੱਬਧਤਾ ਵੀ ਯਕੀਨੀ ਬਣਾਈ ਗਈ ਹੈ। ਨਰਸਿੰਗ ਕਾਲਜਾਂ, ਸੇਵਾ ਮੁਕਤ ਡਾਕਟਰਾਂ ਅਤੇ ਆਰਮੀ ਆਦਿ ਨਾਲ ਸੰਪਰਕ ਕੀਤਾ ਗਿਆ ਹੈ ਤੋ ਲੋੜ ਪੈਣ ‘ਤੇ ਇਨਾਂ ਦੀਆਂ ਸੇਵਾਵਾਂ ਲਈ ਜਾ ਸਕਣ।
ਮੈਡਮ ਨੈਨਸੀ ਨੇ ਕਿਹਾ ਕਿ ਸਬਜ਼ੀਆਂ ਵੇਚਣ ਵਾਲਿਆਂ ਵਲੋਂ ਮਾਸਕ ਨਹੀ ਪਹਿਨੇ ਜਾ ਰਹੇ ਹਨ। ਜਿਸ ਸਬੰਧੀ ਪ੍ਰਸ਼ਾਸਨ ਨੂੰ ਸਖਤ ਕਦਮ ਉਠਾਉਣੇ ਚਾਹੀਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਸਕ ਪਹਿਨਣਾ ਆਪਣੇ ਤੇ ਦੂਸਰੇ ਲਈ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਜਿਸ ਵਿਅਕਤੀ ਨੇ ਮਾਸਕ ਨਾ ਪਾਇਆ ਹੋਵੇ ਉਸ ਨਾਲ ਗੱਲ ਨਾ ਕੀਤੀ ਜਾਵੇ ਤਾਂ ਜੋ ਗੱਲਬਾਤ ਦੌਰਾਨ ਮੂੰਹ ਵਿਚ ਨਿਕਲਣ ਵਾਲੇ ਪਾਣੀ ਦੇ ਛਿੱਟੇ/ਕਣਾਂ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖੀ ਜਾਵੇ/ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ, ਮਾਸਕ ਨਾ ਪਾਉਣ ਵਾਲੇ ਨਾਲ ਗੱਲਬਾਤ ਨਾ ਕਰੋ ਤੇ ਆਪਣੇ ਮੂੰਹ ਨੂੰ ਹੱਥ ਲਗਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬੁਣ ਨਾਲ ਜਾਂ ਸ਼ੈਨਾਟਾਈਜ਼ ਕਰੋ ਤਾਂ ਅਸੀ ਕਰੋਨਾ ਤੋ ਬਚ ਸਕਦੇ ਹਾਂ।
ਇਸੇ ਤਰਾਂ ਗੁਰਤੇਗ ਸਿੰਘ ਵਾਸੀ ਬਟਾਲਾ , ਉਦਯੋਗਪਤੀ ਵੀ.ਐਮ ਗਇਲ ਵਲੋਂ ਵੀ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਐਲ.ਡੀ.ਐਮ ਅਮਿਤ ਬਾਂਸਲ ਨੂੰ ਹਦਾਇਤ ਕੀਤੀ ਗਈ ਕਿ ਬੈਂਕਾਂ ਦੇ ਬਾਹਰ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਕਰਕੇ ਰੱਖਿਆ ਜਾਵੇ। ਟੋਕਨ ਜਾਰੀ ਕਰਕੇ ਸ਼ੋਸ਼ਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾ ਸਕਦਾ ਹੈ।

Related posts

Leave a Reply