ਡਿਪਟੀ ਕਮਿਸ਼ਨਰ ਨੇ ਉਜਵਲ ਭਵਿੱਖ ਲਈ ਦਿੱਤੀਆਂ ਸ਼ੁੱਭਕਾਮਨਾਵਾਂ, ਗੁਰਪ੍ਰੀਤ ਕੌਰ ਨੇ ਕੋਰੋਨਾ ਖਿਲਾਫ਼ ਜਿੱਤੀ ਜੰਗ

ਗੁਰਪ੍ਰੀਤ ਕੌਰ ਨੇ ਕੋਰੋਨਾ ਖਿਲਾਫ਼ ਜਿੱਤੀ ਜੰਗ
-ਠੀਕ ਹੋਣ ‘ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਘਰ ਲਈ ਕੀਤਾ ਰਵਾਨਾ
-ਡਿਪਟੀ ਕਮਿਸ਼ਨਰ ਨੇ ਉਜਵਲ ਭਵਿੱਖ ਲਈ ਦਿੱਤੀਆਂ ਸ਼ੁੱਭਕਾਮਨਾਵਾਂ
-ਕਿਹਾ, ਜ਼ਿਲ•ੇ ਦੇ 5 ਵਿਅਕਤੀ ਹੁਣ ਤੱਕ ਹੋ ਚੁੱਕੇ ਹਨ ਠੀਕ, ਪਿਛਲੇ 24 ਦਿਨਾਂ ਤੋਂ ਨਹੀਂ ਆਇਆ ਕੋਈ ਕੋਰੋਨਾ ਪੋਜ਼ੀਟਿਵ ਕੇਸ
-ਗੁਰਪ੍ਰੀਤ ਕੌਰ ਦਾ ਪਤੀ ਅਤੇ ਸੱਸ ਪਹਿਲਾਂ ਹੀ ਕੋਰੋਨਾ ‘ਤੇ ਪਾ ਚੁੱਕੇ ਹਨ ਜਿੱਤ
-ਕੋਰੋਨਾ ਤੋਂ ਡਰਨ ਦੀ ਨਹੀਂ, ਬਲਕਿ ਡੱਟਣ ਦੀ ਲੋੜ : ਗੁਰਪ੍ਰੀਤ ਕੌਰ
ਹੁਸ਼ਿਆਰਪੁਰ, 24 ਅਪ੍ਰੈਲ (ADESH):
ਪਿੰਡ ਮੋਰਾਂਵਾਲੀ ਦੀ ਵਸਨੀਕ ਸ਼੍ਰੀਮਤੀ ਗੁਰਪ੍ਰੀਤ ਕੌਰ (29) ਕੋਰੋਨਾ ਖਿਲਾਫ਼ ਜੰਗ ਜਿੱਤਣ ਵਿੱਚ ਕਾਮਯਾਬ ਹੋ ਗਈ ਹੈ ਅਤੇ ਅੱਜ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਗੁਰਪ੍ਰੀਤ ਕੌਰ ਦੇ ਕੋਰੋਨਾ ਪੀੜਤ ਪਤੀ ਅਤੇ ਸੱਸ ਪਹਿਲਾਂ ਹੀ ਕੋਰੋਨਾ ‘ਤੇ ਜਿੱਤ ਪਾ ਚੁੱਕੇ ਹਨ ਅਤੇ ਉਨ•ਾਂ ਨੂੰ ਵੀ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਘਰ ਲਈ ਰਵਾਨਾ ਕੀਤਾ ਜਾ ਚੁੱਕਾ ਹੈ। ਸ਼੍ਰੀਮਤੀ ਗੁਰਪ੍ਰੀਤ ਕੌਰ ਪਿੰਡ ਮੋਰਾਂਵਾਲੀ ਦੇ ਸ਼੍ਰੀ ਹਰਭਜਨ ਸਿੰਘ ਦੀ ਨੂੰਹ ਹੈ ਅਤੇ ਹਰਭਜਨ ਸਿੰਘ ਦੀ ਕੁੱਝ ਦਿਨਾਂ ਪਹਿਲਾਂ ਅੰਮ੍ਰਿਤਸਰ ਵਿੱਚ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ•ਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਤਰ•ਾਂ ਦੀ ਦਿੱਕਤ ਆਉਂਦੀ ਹੈ, ਤਾਂ ਪ੍ਰਸ਼ਾਸ਼ਨ ਪਰਿਵਾਰ ਦੇ ਨਾਲ ਹਮੇਸ਼ਾਂ ਖੜ•ਾ ਹੈ। ਉਨ•ਾਂ ਦੱਸਿਆ ਕਿ ਸ਼੍ਰੀਮਤੀ ਗੁਰਪ੍ਰੀਤ ਕੌਰ ਦੇ ਪਤੀ ਸ਼੍ਰੀ ਗੁਰਪ੍ਰੀਤ ਸਿੰਘ ਅਤੇ ਸੱਸ ਸ਼੍ਰੀਮਤੀ ਪਰਮਜੀਤ ਕੌਰ ਨੂੰ ਪਹਿਲਾਂ ਹੀ ਠੀਕ ਹੋਣ ‘ਤੇ ਘਰ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਪੈਨਸਰਾ ਦੇ ਵਸਨੀਕ ਸ਼੍ਰੀ ਹਰਜਿੰਦਰ ਸਿੰਘ ਵੀ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ। ਉਨ•ਾਂ ਦੱਸਿਆ ਕਿ ਜ਼ਿਲ•ੇ ਨਾਲ ਸਬੰਧਤ ਇਟਲੀ ਤੋਂ ਆਏ ਇਕ ਵਿਅਕਤੀ ਗੁਰਦੀਪ ਸਿੰਘ, ਜਿਸ ਦਾ ਇਲਾਜ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ, ਵੀ ਠੀਕ ਹੋ ਕੇ ਆਪਣੇ ਪਿੰਡ ਖਨੂਰ ਪਹੁੰਚ ਚੁੱਕੇ ਹਨ। ਉਨ•ਾਂ ਦੱਸਿਆ ਕਿ ਸ਼੍ਰੀਮਤੀ ਗੁਰਪ੍ਰੀਤ ਸਮੇਤ ਜ਼ਿਲ•ੇ ਨਾਲ ਸਬੰਧਤ ਪੰਜ ਮਰੀਜ ਪੂਰੀ ਤਰ•ਾਂ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਪਹੁੰਚ ਚੁੱਕੇ ਹਨ। ਉਨ•ਾਂ ਦੱਸਿਆ ਕਿ ਕੇਵਲ ਇਕ ਪੋਜ਼ੀਟਿਵ ਮਰੀਜ ਆਈਸੋਲੇਸ਼ਨ ਵਾਰਡ ਸਿਵਲ ਹਸਪਤਾਲ ਵਿੱਚ ਦਾਖਲ ਹੈ ਅਤੇ ਉਹ ਮਰੀਜ ਵੀ ਜਲਦ ਠੀਕ ਹੋਣ ‘ਤੇ ਘਰ ਭੇਜ ਦਿੱਤਾ ਜਾਵੇਗਾ।
ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਹੁਣ ਜ਼ਿਲ•ਾ ਹੁਸ਼ਿਆਰਪੁਰ ਕੋਰੋਨਾ ਮੁਕਤ ਹੋਣ ਤੋਂ ਸਿਰਫ ਇਕ ਕਦਮ ਦੂਰ ਹੈ, ਜਿਸ ਦਾ ਕਰੈਡਿਟ ਸਿਹਤ ਵਿਭਾਗ ਤੋਂ ਇਲਾਵਾ ਹਰ ਉਸ ਅਧਿਕਾਰੀ ਅਤੇ ਕਰਮਚਾਰੀ ਨੂੰ ਜਾਂਦਾ ਹੈ, ਜੋ ਇਸ ਨਾਜ਼ੁਕ ਘੜੀ ਵਿੱਚ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਿਹਾ ਹੈ। ਉਨ•ਾਂ ਸਮੁਚੇ ਸਿਹਤ ਵਿਭਾਗ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਦ੍ਰਿੜ ਸੰਕਲਪ ਨਾਲ ਨਿਭਾਈ ਜਾ ਰਹੀ ਡਿਊਟੀ ਸਦਕਾ ਪਿਛਲੇ 24 ਦਿਨਾਂ ਤੋਂ ਜ਼ਿਲ•ੇ ਵਿੱਚ ਕੋਈ ਵੀ ਪੋਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ। ਉਨ•ਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਇਕਜੁੱਟਤਾ ਨਾਲ ਜਲਦੀ ਹੀ ਕੋਰੋਨਾ ਖਿਲਾਫ਼ ਜੰਗ ਜਿੱਤ ਲਈ ਜਾਵੇਗੀ। ਉਨ•ਾਂ ਕਿਹਾ ਕਿ ਜ਼ਿਲ•ਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਹੀ ਕਰਫਿਊ ਲਗਾਇਆ ਗਿਆ ਹੈ, ਇਸ ਲਈ ਘਰ ਵਿੱਚ ਰਹੋ ਅਤੇ ਸੁਰੱਖਿਅਤ ਰਹੋ।
ਸ੍ਰੀਮਤੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ 28 ਮਾਰਚ ਨੂੰ ਉਸ ਦਾ ਸੈਂਪਲ ਪੋਜ਼ੀਟਿਵ ਆਇਆ ਸੀ ਅਤੇ ਉਸ ਸਮੇਂ ਤੋਂ ਹੀ ਉਹ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਸੀ। ਉਸ ਨੇ ਕਿਹਾ ਕਿ ਕੋਰੋਨਾ ਤੋਂ ਡਰਨ ਦੀ ਨਹੀਂ ਬਲਕਿ ਇਸ ਖਿਲਾਫ਼ ਡੱਟਣ ਦੀ ਲੋੜ ਹੈ। ਉਸ ਨੇ ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਹਸਪਤਾਲ ਵਿੱਚ ਹਰ ਸੁਵਿਧਾ ਮੁਹੱਈਆ ਕਰਵਾਈ ਗਈ। ਉਨ•ਾਂ ਕਿਹਾ ਕਿ ਜਿਥੇ ਸਮੇਂ ‘ਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ, ਉਥੇ ਤਿੰਨ ਟਾਈਮ ਪੌਸ਼ਟਿਕ ਖਾਣੇ ਤੋਂ ਇਲਾਵਾ ਫ਼ਲ ਵੀ ਮੁਹੱਈਆ ਕਰਵਾਏ ਗਏ। ਉਨ•ਾਂ ਸਿਹਤ ਅਮਲੇ ਦੇ ਸਕਾਰਾਤਮਕ ਰਵੱਈਏ ‘ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ। ਉਨ•ਾਂ ਕਿਹਾ ਕਿ ਉਸ ਦੀ ਚੰਗੇ ਤਰੀਕੇ ਨਾਲ ਹੋਈ ਦੇਖਭਾਲ ਕਾਰਨ ਅੱਜ ਉਸ ਨੂੰ ਮਮਤਾ ਦਾ ਸੁਖਦ ਅਹਿਸਾਸ ਹੋਇਆ ਹੈ, ਕਿਉਂਕਿ ਉਹ ਆਪਣੇ ਡੇਢ ਸਾਲ ਦੇ ਬੇਟੇ ਅਭਿਜੋਤ ਸਿੰਘ ਅਤੇ 7 ਸਾਲਾ ਬੇਟੀ ਹਰਲੀਨ ਕੌਰ ਦੇ ਕੋਲ ਪਹੁੰਚੀ ਹੈ। ਉਨ•ਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਕੋਰੋਨਾ ਪੋਜ਼ੀਟਿਵ ਉਸ ਦੇ ਪਤੀ ਅਤੇ ਸੱਸ ਵੀ ਤੰਦਰੁਸਤ ਹੋ ਚੁੱਕੇ ਹਨ ਅਤੇ ਪਰਿਵਾਰ ਵਿੱਚ ਅਸੀਂ ਇਕ ਵਾਰ ਫਿਰ ਇਕੱਠੇ ਹੋ ਚੁੱਕੇ ਹਾਂ। ਉਸ ਨੂੰ ਆਪਣੇ ਸਹੁਰੇ ਸ਼੍ਰੀ ਹਰਭਜਨ ਸਿੰਘ ਦੀ ਮੌਤ ਦਾ ਡਾਹਢਾ ਦੁੱਖ ਹੈ ਅਤੇ ਉਨ•ਾਂ ਨੂੰ ਯਾਦ ਕਰਕੇ ਉਹ ਆਪਣੇ ਹੰਝੂ ਨਾ ਰੋਕ ਪਾਈ। ਇਸ ਮੌਕੇ ‘ਤੇ ਐਸ.ਐਮ.ਓ. ਡਾ. ਜਸਵਿੰਦਰ ਸਿੰਘ ਅਤੇ ਡਾ. ਨਮਿਤਾ ਘਈ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Related posts

Leave a Reply