ਡਿਪਰੈਸ਼ਨ ਦੇ ਚੱਲਦਿਆਂ ਮਾਂ ਨੇ ਆਪਣੇ 6 ਮਹੀਨੇ ਦੇ ਮਾਸੂਮ ਬੇਟੇ ਦੀ ਹੱਤਿਆ ਕਰ ਦਿੱਤੀ

ਸ਼ਾਹਕੋਟ: ਸ਼ਾਹਕੋਟ ਦੇ ਨੇੜਲੇ ਪਿੰਡ ਮੀਏਂਵਾਲ ਅਰਾਈਆਂ ‘ਚ ਇਕ ਮਾਂ ਨੇ ਆਪਣੇ 6 ਮਹੀਨੇ ਦੇ ਮਾਸੂਮ ਨੂੰ ਗਲਾ ਘੁੱਟ ਤੇ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਮੁਤਾਬਕ ਮ੍ਰਿਤਕ ਬੱਚੇ ਸਮਰਪ੍ਰੀਤ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਤੇ ਕੰਮ ਗਿਆ ਸੀ ਤੇ ਸਮਰਪ੍ਰੀਤ ਦੀ ਦਾਦੀ ਵੀ ਘਰੋਂ ਬਾਹਰ ਸੀ। ਇਸ ਦੌਰਾਨ ਉਸ ਦੀ ਪਤਨੀ ਨਵਨੀਤ ਕੌਰ ਨੇ ਸਮਰਪ੍ਰੀਤ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਜਦੋਂ ਸਮਰਪ੍ਰੀਤ ਦੀ ਦਾਦੀ ਨੇ ਘਰ ਆਕੇ ਸਭ ਦੇਖਿਆ ਤਾਂ ਤੁਰੰਤ ਹਰਜਿੰਦਰ ਸਿੰਘ ਨੂੰ ਦੱਸਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ।

ਨਵਨੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਨਵਨੀਤ ਕੌਰ ਨੇ ਡਿਪਰੈਸ਼ਨ ਦੇ ਚੱਲਦਿਆਂ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ। 

Related posts

Leave a Reply