ਡੇਂਗੂ ਦੀ ਰੋਕਥਾਮ ਲਈ ਜਨਤਕ ਸਹੂਲਤ ਵਾਸਤੇ ਸ਼ਿਕਾਇਤ ਸੈੱਲ ਸਥਾਪਿਤ ਕੀਤਾ -ਆਸ਼ਿਕਾ ਜੈਨ

ਡੇਂਗੂ ਦੀ ਰੋਕਥਾਮ ਲਈ ਜਨਤਕ ਸਹੂਲਤ ਵਾਸਤੇ ਸ਼ਿਕਾਇਤ ਸੈੱਲ ਸਥਾਪਿਤ ਕੀਤਾ-ਕਮਿਸ਼ਨਰ
ਹੁਸ਼ਿਆਰਪੁਰ, 12 ਅਕਤੂਬਰ
ਵਧੀਕ ਡਿਪਟੀ ਕਮਿਸ਼ਨਰ -ਕਮ- ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਦੱਸਿਆ ਕਿ ਸ਼ਹਿਰ ਅੰਦਰ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਗਰ ਨਿਗਮ ਵਲੋਂ ਡੇਂਗੂ ਦੀ ਰੋਕਥਾਮ ਲਈ ਜੰਗੀ ਪੱਧਰ ‘ਤੇ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ। ਓਹਨਾਂ ਦੱਸਿਆ ਕੇ ਫੋਗਿੰਗ ਦਾ ਬਕਾਇਦਾ ਸਿਲਸਿਲਾ ਜਾਰੀ ਹੈ।
ਡੇਂਗੂ ਦੀ ਰੋਕਥਾਮ ਲਈ ਜਨਤਕ ਸਹਿਯੋਗ ਦੀ ਪੁਰਜੋਰ ਅਪੀਲ ਕਰਦਿਆਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਡੇਂਗੂ ਦੀ ਰੋਕਥਾਮ ਲਈ ਲੋਕਾਂ ਦੀ ਸਹੂਲਤ ਵਾਸਤੇ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਕਮਰਾ ਨੰ: 1 ਵਿਚ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਗਿਆ ਹੈ ਜਿੱਥੇ ਟੈਲੀਫੋਨ ਨੰਬਰ 01882-220322 ਅਤੇ ਵਟਸਐਪ ਨੰਬਰ 94787-15701 ਜਨਤਾ ਲਈ ਉਪਲੱਬਧ ਕਰਵਾਏ ਗਏ ਹਨ ਜਿਸ ਉਪਰ ਕੋਈ ਵੀ ਨਾਗਰਿਕ ਪਾਣੀ ਇਕੱਠਾ ਹੋਣ ਸਬੰਧੀ, ਲਾਰਵੇ ਸਬੰਧੀ ਅਤੇ ਵੇਸਟ ਨਾਰੀਅਲ ਦੇ ਖੋਲਾ ਸਬੰਧੀ ਜਾਣਕਾਰੀ ਦੇ ਸਕਦੇ ਹਨ।

Related posts

Leave a Reply