ਡੇਅਰੀ ਮਸ਼ੀਨਰੀ ’ਤੇ ਦਿੱਤੀ ਜਾ ਰਹੀ ਹੈ 40 ਫੀਸਦੀ ਤੱਕ ਦੀ ਸਬਸਿਡੀ : ਹਰਵਿੰਦਰ ਸਿੰਘ

ਡੇਅਰੀ ਮਸ਼ੀਨਰੀ ’ਤੇ ਦਿੱਤੀ ਜਾ ਰਹੀ ਹੈ 40 ਫੀਸਦੀ ਤੱਕ ਦੀ ਸਬਸਿਡੀ : ਹਰਵਿੰਦਰ ਸਿੰਘ
ਹੁਸ਼ਿਆਰਪੁਰ : ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਫਾਰਮਿੰਗ ਦੀ ਮਸ਼ੀਨਰੀ ’ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਆਟੋਮੈਟਿਕ ਸਾਈਲੇਜ ਬੇਲਰ ’ਤੇ 40 ਫੀਸਦੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਕੋਈ ਵੀ ਲਾਭਪਾਤਰੀ, ਦੁੱਧ ਉਤਪਾਦਕ, ਉਦਮੀ/ਫਾਰਮ ਪ੍ਰੋਡਿਊਸਰ, ਸੈਲਫ ਹੈਲਪ ਗਰੁੱਪ ਅਤੇ ਦੁੱਧ ਸਹਿਕਾਰੀ ਸਭਾਵਾਂ ਕੋਈ ਵੀ ਲਾਭ ਹੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਸ ਕੋਲ ਘੱਟੋ ਘੱਟ  10 ਦੁਧਾਰੂ ਪਸ਼ੂ, ਡੇਅਰੀ ਵਿਕਾਸ ਬੋਰਡ/ ਗਡਵਾਸੂ ਤੋਂ ਘੱਟੋ ਘੱਟ 2 ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ ਦਾ ਸਰਟੀਫਿਕੇਟ ਅਤੇ ਘੱਟ ਤੋਂ ਘੱਟ 50 ਹਾਰਸ ਪਾਵਰ ਦਾ ਟਰੈਕਟਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਭਾਗ ਵਲੋਂ ਸੈਲਫ ਪ੍ਰੋਪੈਲਡ ਫੋਰੇਜ ਕਟਰ, ਮਿਲਕ ਵੈਂਡਿੰਗ ਮਸ਼ੀਨ ਅਤੇ ਸਿੰਗਲ ਰੌਅ ਫੌਰੇਜ ਕਟਰ ਆਦਿ ’ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਹਰਵਿੰਦਰ ਸਿੰਘ ਨੇ ਕਿਹਾ ਕਿ ਹੋਰ ਜਾਣਕਾਰੀ ਲੈਣ ਲਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਮਿੰਨੀ ਸਕੱਤਰੇਤ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿਖੇ ਦਫ਼ਤਰੀ ਕੰਮਕਾਜ ਦੇ ਸਮੇਂ ਦੌਰਾਨ ਅਤੇ ਫੋਨ ਨੰਬਰ 01882-220025 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply