* ਡੇਰੇ ਵੱਲੋਂ ਲੰਗਰ ਦੀ ਨਿਰੰਤਰ ਸੇਵਾ ਇਸੇ ਤਰ੍ਹਾਂ ਰਹੇਗੀ ਜਾਰੀ – ਸੰਤ ਨਰੰਜਣ ਦਾਸ

ਸੰਤ ਨਰੰਜਣ ਦਾਸ ਡੇਰਾ ਸੱਚਖੰਡ ਬੱਲਾਂ ਵਾਲਿਆਂ ਵੱਲੋਂ12ਵੇਂ ਦਿਨ 6000 ਜ਼ਰੂਰਤਮੰਦ ਪਰਿਵਾਰਾਂ ਨੂੰ  ਕਰਤਾਰਪੁਰ ਤੇ ਆਸਪਾਸ ਦੇ ਪਿੰਡਾਂ ਵਿੱਚ ਲੰਗਰ ਵਰਤਾਇਆ

ਜਲੰਧਰ -( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ)  – ਸਮੁੱਚੀ ਮਾਨਵਤਾ ਤੇ ਸਮਾਜ ਸੇਵਾ ਨੂੰ ਸਮਰਪਿਤ ਤੇ ਬੇਗਮਪੁਰਾ ਦੇ ਵਾਸੀ  ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਰੰਜਣ ਦਾਸ ਜੀ ਅਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਤਿਹਾਦ  ਵਰਤਦੇ ਹੋਏ ਲਗਾਏ ਗਏ ਕਰਫਿਊ ਕਾਰਨ ਦਿਹਾੜੀਦਾਰ, ਕਾਮੇ ਤੇ ਮਜ਼ਦੂਰ ਪਰਿਵਾਰਾਂ ਸਮੇਤ ਭੁੱਖੇ ਪਿਆਸੇ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ । ਪੰਜਾਬ ਸਰਕਾਰ ਵੱਲੋਂ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਨੂੰ ਅਜੇ ਤੱਕ ਨਾ ਤਾਂ ਕੋਈ ਆਰਥਿਕ ਸਹਾਇਤਾ ਕੀਤੀ ਹੈ ।ਅਤੇ ਨਾ ਹੀ ਸਰਕਾਰ ਵੱਲੋਂ ਕੋਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। 
ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ ਜੀ ਵੱਲੋਂ ਅੱਜ ਬਾਰਵੇਂ ਦਿਨ 6000 ਜ਼ਰੂਰਤਮੰਦ ਪਰਿਵਾਰਾਂ ਵਾਸਤੇ ਲੰਗਰ ਤਿਆਰ ਕਰਵਾ ਕੇ ਕਰਤਾਰਪੁਰ ਤੇ ਆਸ ਪਾਸ ਦੇ ਪਿੰਡਾਂ ਵਿੱਚ ਟਰੱਕ ਨੂੰ ਰਵਾਨਾ ਕਰਨ ਸਮੇਂ ਸੰਤ ਨਿਰੰਜਨ ਦਾਸ ਜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ।ਲੰਗਰ ਦੇ ਟਰੱਕ ਨੂੰ ਰਵਾਨਾ ਕੀਤਾ ਗਿਆ ।ਇਸ ਮੌਕੇ ਤੇ ਸੰਤ ਨਿਰੰਜਣ ਦਾਸ ਜੀ ਨੇ ਕਿਹਾ ਕਿ ਲੋੜਵੰਦ ਤੇ ਗਰੀਬ ਪਰਿਵਾਰਾਂ ਵਾਸਤੇ ਲੰਗਰ ਦੀ ਸਹਾਇਤਾ ਇਸੇ ਤਰ੍ਹਾਂ ਅਗਾਂਹ ਵੀ ਜਾਰੀ ਰਹੇਗੀ ।ਇਲਾਕੇ ਦੇ ਕਈ ਪਿੰਡਾਂ ਦੇ ਜ਼ਰੂਰਤਮੰਦ ਪਰਿਵਾਰ ਡੇਰੇ ਤੋਂ ਲੰਗਰ  ਲਿਜਾ ਕੇ ਭੁੱਖੇ ਪਿਆਸੇ ਪਰਿਵਾਰਾਂ ਨੂੰ ਛਕਾਉਂਦੇ ਹਨ। 
ਇਸ ਮੌਕੇ ਤੇ ਟਰੱਕ ਨੂੰ ਰਵਾਨਾ ਕਰਨ ਸਮੇਂ ਸਰਪੰਚ ਪ੍ਰਦੀਪ ਕੁਮਾਰ ,ਸਾਬਕਾ ਸਰਪੰਚ ਸੁਖਦੇਵ ਸੁੱਖੀ , ਸੇਵਾਦਾਰ ਬੀ ਕੇ ਮਹਿਮੀ ,ਸੇਵਾਦਾਰ ਵਰਿੰਦਰ ਦਾਸ ਬੱਬੂ, ਰਾਜਾ ਬੁਲੰਦਪੁਰ ,ਸੁਖਵਿੰਦਰ ਬਿੱਟੂ ਅਲਾਵਲਪੁਰ , ਥਾਣੇਦਾਰ ਰਾਜੇਸ਼ ਕੁਮਾਰ ਵਿਰਦੀ ,ਸਤੀਸ਼ ਕੁਮਾਰ ,ਸੇਵਾਦਾਰ ਸ਼ਾਮ ਲਾਲ ਆਦਿ ਵੀ ਹਾਜ਼ਰ ਸਨ ।
 * *   ਸੈਨੀਟਾਈਜ਼ ਨਾਲ ਹੱਥ ਸਾਫ਼ ਕਰਵਾ ਕੇ ਲੰਗਰ ਛਕਾਏ ਗਏ – ਤਹਿਸੀਲਦਾਰ ਮਨੋਹਰ ਲਾਲ , ਡੀਐੱਸਪੀ ਸੁਰਿੰਦਰ ਪਾਲ ਧੋਗੜੀ 
ਇਸ ਮੌਕੇ ਤੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਮਨੋਹਰ ਲਾਲ ਅਤੇ ਡੀਐੱਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਤ ਨਿਰੰਜਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਾਲਿਆਂ ਵੱਲੋਂ ਬਾਰਵੇਂ ਦਿਨ ਲੰਗਰ ਦਾ ਟਰੱਕ 6000 ਲੋੜਵੰਦ ਤੇ ਗਰੀਬ ਪਰਿਵਾਰਾਂ ਵਾਸਤੇ ਜੋ ਕਿ ਕਰਤਾਰਪੁਰ ਤੇ ਆਸ ਪਾਸ ਦੇ ਪਿੰਡਾਂ ਲਈ ਭੇਜਿਆ ਗਿਆ । ਮੌਕੇ ਤੇ ਸਿਹਤ ਮਹਿਕਮੇ ਦੇ ਨਿਰਦੇਸ਼ਾਂ ਅਨੁਸਾਰ ਸੰਗਤਾਂ  ਦੇ ਸੈਨੀਟਾਇਜ਼ ਨਾਲ ਹੱਥ ਸਾਫ਼ ਕਰਵਾ ਕੇ ਅਤੇ ਇੱਕ ਇੱਕ ਮੀਟਰ ਦਾ ਫਾਸਲਾ ਰੱਖ ਕੇ ਉਨ੍ਹਾਂ ਨੂੰ ਲੰਗਰ ਛਕਾਏ ਗਏ। ਡੇਰਾ ਸੱਚਖੰਡ ਬੱਲਾਂ ਦੇ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ।

Related posts

Leave a Reply