ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੇਵਾਮੁਕਤ ਆਗੂਆਂ ਵੱਲੋ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੇਵਾਮੁਕਤ ਆਗੂਆਂ ਵੱਲੋ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ


ਗੁਰਦਾਸਪੁਰ 28 ਮਈ ( ਅਸ਼ਵਨੀ ) :- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸਾਬਕਾ ਅਧਿਆਪਕ ਆਗੂਆਂ ਨੇ ਸਿਖਿਆ ਸਕੱਤਰ ਪੰਜਾਬ ਦੇ ਸੇਵਾ ਮੁਕਤ ਅਧਿਆਪਕਾਂ ਨੂੰ ਵਲੰਟੀਅਰ ਤੌਰ ਤੇ ਪੁਨਰ ਨਿਯੁਕਤ ਕਰਨ ਦੇ ਫੈਸਲੇ ਦੀ ਨਿਖੇਦੀ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਸਿਖਿਆ ਵਿਭਾਗ ਪੰਜਾਬ ਅੰਦਰ ਖ਼ਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਭਰਨ ਦੀ ਮੰਗ ਕੀਤੀ ਹੈ।

ਬੇਰੁਜ਼ਗਾਰ ਨੌਜਵਾਨਅਧਿਆਪਕਾਂ  ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਦੇ ਹੋਏ ਡੀ ਟੀ ਐਫ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਅਮਰਜੀਤ ਸ਼ਾਸਤਰੀ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਸਿਖਿਆ ਸਕੱਤਰ ਪੰਜਾਬ ਮੋਦੀ ਸਰਕਾਰ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਨਵੀਂ ਸਿੱਖਿਆ ਨੀਤੀ 2020  ਨੂੰ ਲਾਗੂ ਕਰਨ ਹਿੱਤ ਸਰਕਾਰੀ ਸਕੂਲਾਂ ਦਾ ਭੋਗ ਪਾਉਣ ਲਈ ਤੱਤਪਰ ਹੈ। ਜਿਸ ਦੇ ਨਤੀਜੇ ਵਜੋਂ ਪ੍ਰਾਇਮਰੀ ਮਿਡਲ ਸਕੂਲਾ  ਨੂੰ ਖਤਮ ਕਰਕੇ ਸਿੱਧੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਰਸਰੀ  ਪ੍ਰਾਇਮਰੀ ਦੇ ਬੱਚਿਆਂ ਨੂੰ ਦਾਖ਼ਲ ਕਰਨ ਦੇ ਅਸਪਸ਼ਟ ਆਦੇਸ਼ ਦਿੱਤੇ ਹਨ।

ਹੁਣ ਜਿਲਾ ਸਿੱਖਿਆ ਅਫਸਰ ਨੂੰ ਸੇਵਾ ਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਮੁੜ ਭਰਤੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।  ਜਥੇਬੰਦੀ ਸਾਬਕਾ ਜਰਨਲ ਸਕੱਤਰ ਗੁਰਬਖ਼ਸੀਸ ਸਿੰਘ ਬਰਾੜ ਸੰਗਰੂਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ  ਹਰਚਰਨ ਸਿੰਘ ਚੰਨਾ ਬਰਨਾਲਾ  ਜਸਵਿੰਦਰ ਸਿੰਘ ਝਬੇਲਵਾਲੀ ਦਰਸ਼ਨ ਸਿੰਘ ਮੌੜ ਸੁਖਰਾਜ ਸਰਕਾਰੀਆ ਅਮਰਜੀਤ ਸਿੰਘ ਭੱਲਾ ਲੈਕਚਰਾਰ ਕੁਲੂ ਸਿੰਘ ਸੰਗਰੂਰ  ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਗੁਰਦਾਸਪੁਰ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਆਗੂ  ਪ੍ਰਿੰਸੀਪਲ ਬੱਗਾ ਸਿੰਘ ਬਠਿੰਡਾ  ਤੋਂ ਇਲਾਵਾ ਗੁਰਦਾਸਪੁਰ ਜ਼ਿਲ੍ਹੇ ਦੇ ਅਧਿਆਪਕ ਆਗੂ  ਲੈਕਚਰਾਰ ਸੇਵਾ ਮੁਕਤ ਰਜਵੰਤ ਸਿੰਘ ਦਰਬਾਰ ਪੰਡੋਰੀ ਪਰਮਜੀਤ ਸਿੰਘ ਲੈਕਚਰਾਰ ਡਾਲੀਆ ਮਿਰਜ਼ਾ ਜਾਨ ਮੈਡਮ ਪੁਸ਼ਪਾ ਦੇਵੀ ਪੰਜਾਬੀ ਟੀਚਰ ਸੇਵਾ ਮੁਕਤ ਸਰਕਾਰੀ ਮਿਡਲ ਸਕੂਲ ਭੁੱਲੇਚੱਕ ਸੁਰਜੀਤ ਰਾਜ ਆਦਿ ਨੇ ਸਿਖਿਆ ਸਕੱਤਰ ਦੇ ਬੇਰੁਜ਼ਗਾਰ ਨੌਜਵਾਨ ਅਧਿਆਪਕ ਵਿਰੋਧੀ ਪੱਤਰ ਨੂੰ ਖਤਮ ਕਰਕੇ ਨਵੀਂ ਭਰਤੀ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਹੈ। ਅਤੇ ਪੰਜਾਬ ਦੇ ਸਾਰੇ ਸੇਵਾ ਮੁਕਤ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਖਿਆ ਸਕੱਤਰ ਪੰਜਾਬ ਦੇ  ਇਸ ਬੇਰੁਜ਼ਗਾਰ ਨੌਜਵਾਨ ਅਧਿਆਪਕ ਵਿਰੋਧੀ ਪੱਤਰ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ  ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।

Related posts

Leave a Reply