ਡੈਮੋਕ੍ਰੇਟਿਕ ਵਰਕਰਜ਼ ਯੂਨੀਅਨ ਇਫਟੂ ਨੇ ਮਜ਼ਦੂਰ ਦਿਹਾੜਾ ਮਨਾਇਆ ਗਿਆ

ਡੈਮੋਕ੍ਰੇਟਿਕ ਵਰਕਰਜ਼ ਯੂਨੀਅਨ ਇਫਟੂ ਨੇ ਮਜ਼ਦੂਰ ਦਿਹਾੜਾ ਮਨਾਇਆ ਗਿਆ

ਮਜ਼ਦੂਰਾਂ ਉੱਪਰ ਕੀਤੇ ਜਾ ਰਹੇ ਦਮਨਕਾਰੀ ਹਮਲਿਆਂ ਵਿਰੁੱਧ ਉੱਠ ਖੜ੍ਹੇ ਹੋਣ ਦੀ ਲੋੜ

ਸੁਭਾਨਪੁਰ, 1ਮਈ  (BUREAU SANDEEP VIRDI, GURPREET SINGH ) – ਜਗਤਜੀਤ ਇੰਡੀਸਟਰੀਜ਼ ਡੈਮੋਕ੍ਰੇਟਿਕ ਵਰਕਰਜ਼ ਯੂਨੀਅਨ (ਇਫਟੂ) ਵਲੋਂ ਯੂਨੀਅਨ ਦਫ਼ਤਰ ਵਿਖੇ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਇਆ ਗਿਆ।ਇਸ ਮੌਕੇ ਇਫਟੂ ਦਾ ਲਾਲ ਸੂਹਾ ਝੰਡਾ ਯੂਨੀਅਨ ਆਗੂਆਂ ਵਲੋਂ ਚੜਾਉਣ ਉਪਰੰਤ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਤਰ੍ਹਾਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇੱਕ ਦੂਜੇ ਤੋਂ ਦੂਰੀ ਬਣਾ ਕੇ ਦਿਆਲਪੁਰ ਅਤੇ ਹਮੀਰਾ ਵਿਖੇ ਵੀ ਵਰਕਰਾਂ ਵਲੋਂ ਝੰਡੇ ਝੁਲਾਏ ਗੲੇ, ਨਾਅਰੇ ਲਾਏ ਗਏ ਅਤੇ ਪ੍ਰਦਰਸ਼ਨ ਕੀਤੇ ਗਏ।
ਇਸ ਮੌਕੇ ਯੂਨੀਅਨ ਆਗੂਆਂ ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰੀਤ ਸਿੰਘ ਚੀਦਾ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਮਜ਼ਦੂਰਾਂ ਵਲੋਂ ਖਾੜਕੂ ਸੰਘਰਸ਼ ਕਰਕੇ ਪ੍ਰਾਪਤ ਕੀਤੇ ਅਧਿਕਾਰਾਂ ਨੂੰ ਖਤਮ ਕਰਨ ਮਜ਼ਦੂਰਾਂ ਉੱਪਰ ਕੀਤੇ ਜਾ ਰਹੇ ਦਮਨਕਾਰੀ ਹਮਲਿਆਂ ਵਿਰੁੱਧ ਉੱਠ ਖੜ੍ਹੇ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਨੇ ਕਿਹਾ ਕਿ ਹਾਲਤਾਂ ਦਾ ਫਾਇਦਾ ਲੈਂਦਿਆਂ ਸਰਕਾਰ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਕ ਵਿਚ ਭੁਗਤਣ ਲਈ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾ ਰਹੀ ਹੈ। ਕਿਰਤ ਕਾਨੂੰਨਾਂ ਵਿਚ ਮਾਲਕਾਂ ਪੱਖੀ ਸੋਧਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਮੰਗ ਕੀਤੀ ਗਈ ਕਿ 12 ਘੰਟੇ ਦੀ ਦਿਹਾੜੀ ਕਰਨ ਦੇ ਨਿਰਦੇਸ਼ ਵਾਪਸ ਲਏ ਜਾਣ, ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਜਾਰੀ ਆਰਡੀਨੈਂਸ ਵਾਪਸ ਲਿਆ ਜਾਵੇ,ਫੈਕਟਰੀ ਵਰਕਰਾਂ ਦੀਆਂ ਤਨਖਾਹਾਂ ਵਿੱਚ 50 ਫ਼ੀਸਦੀ ਦਾ ਵਾਧਾ ਕੀਤਾ ਜਾਵੇ,20 ਫ਼ੀਸਦੀ ਵਾਧੇ ਸਮੇਤ ਬੋਨਸ ਤੁਰੰਤ ਜਾਰੀ ਕੀਤਾ ਜਾਵੇ ਅਤੇ ਫੈਕਟਰੀ ਵਰਕਰਾਂ ਨੂੰ ਸਵੈ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਈਆਂ ਜਾਣ, ਵਰਕਰਾਂ ਦੀਆਂ ਛਾਂਟੀਆਂ ਬੰਦ ਕੀਤੀਆਂ,ਗ਼ੈਰ ਕਾਨੂੰਨੀ ਢੰਗ ਨਾਲ ਕੰਮ ਤੋਂ ਕੱਢੇ ਵਰਕਰ ਬਹਾਲ ਕੀਤੇ ਜਾਣ ਅਤੇ ਵਰਕਰਾਂ ਦੇ ਬਾਕੀ ਮਸਲੇ ਹੱਲ ਕੀਤੇ ਜਾਣ।ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਕਿ ਤਾਲਾਬੰਦੀ ਦੌਰਾਨ ਰੋਜ਼ ਕਮਾਉਣ, ਰੋਜ਼ ਖਾਣ ਵਾਲਿਆਂ ਦੇ ਖਾਤਿਆਂ ਵਿਚ ਘਟੋ-ਘੱਟ ਉਜਰਤ ਦੇ ਬਰਾਬਰ ਰਾਸ਼ੀ ਪਾਈ ਜਾਵੇ ਤੇ ਬਿਨਾਂ ਖਾਤਾਧਾਰਕਾਂ ਨੂੰ ਨਕਦ ਰਾਸ਼ੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਮਗਨਰੇਗਾ ਤਹਿਤ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਸੀ.ਏ.ਏ., ਐਨ.ਪੀ.ਆਰ. ਅਤੇ ਐਨ.ਆਰ.ਸੀ. ਦਾ ਵਿਰੋਧ ਕਰਨ ਵਾਲੇ ਸਿਆਸੀ ਕਾਰਕੁੰਨਾਂ, ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ, ਦਰਜ ਕੀਤੇ ਕੇਸ ਵਾਪਸ ਲਏ ਜਾਣ, ਨਫ਼ਰਤੀ ਫਿਰਕੂ ਪ੍ਰਚਾਰ ਬੰਦ ਕੀਤਾ ਜਾਵੇ,ਘਰੇਲੂ ਪੈਦਾਵਾਰ ਦਾ 10 ਫੀਸਦੀ ਲੋਕਾਂ ਦੀ ਸਹਾਇਤਾ ਲਈ ਜਾਰੀ ਕੀਤਾ ਜਾਵੇ ਅਤੇ ਮਹਾਂਮਾਰੀ ਕਾਨੂੰਨ ਦੀ ਦੁਰਵਰਤੋਂ ਬੰਦ ਕੀਤੀ ਜਾਵੇ।

Related posts

Leave a Reply