ਡੋਂਗਰੀ ਇਲਾਕੇ ‘ਚ ਚਾਰ ਮੰਜ਼ਿਲਾ ਇਮਾਰਤ ਢਹਿਣ ਕਾਰਨ 11 ਲੋਕਾਂ ਦੀ ਮੌਤ……..

Mumbai  -ਮੁੰਬਈ ਦੇ ਭੀੜਭਾੜ ਵਾਲੇ ਡੋਂਗਰੀ ਇਲਾਕੇ ‘ਚ ਇਕ ਚਾਰ ਮੰਜ਼ਿਲਾ ਇਮਾਰਤ ਢਹਿਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਲੋਕਾਂ ਦੇ ਅਜੇ ਵੀ ਮਲਬੇ ਥੱਲੇ ਦੱਬੇ ਹੋਣ ਦਾ ਖ਼ਦਸ਼ਾ ਹੈ | ਇਸ ਸਬੰਧੀ ਸ਼ਹਿਰੀ ਆਵਾਸ ਮੰਤਰੀ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਦੱਸਿਆ ਕਿ ਦੱਖਣੀ ਮੁੰਬਈ ਦੇ ਡੋਂਗਰੀ ਖੇਤਰ ਦੀ ਟੰਡਲ ਸੜਕ ‘ਤੇ ਸਥਿਤ ਕੌਸਰਬਾਗ਼ ਇਮਾਰਤ ਢਹਿਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਸ ਸਬੰਧੀ ਮੁੰਬਈ ਨਗਰ ਨਿਗਮ (ਬੀ.ਐਮ.ਸੀ.) ਦੇ ਅਧਿਕਾਰੀ ਨੇ ਦੱਸਿਆ ਇਸ ਹਾਦਸੇ ‘ਚ 7 ਹੋਰ ਜ਼ਖ਼ਮੀ ਹੋ ਗਏ ਹਨ |

ਮੁੰਬਈ ਦੇ ਮੇਅਰ ਵਿਸ਼ਵਨਾਥ ਮਹਾਦੇਸ਼ਵਰ ਨੇ ਦੱਸਿਆ ਕਿ ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਸ ਸਬੰਧ ‘ਚ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ | ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਨਗਰ ਨਿਗਮ ਨੇ ਹਾਦਸੇ ‘ਚੋਂ ਬਚਾਏ ਲੋਕਾਂ ਨੂੰ ਇਮਾਮਵਾੜਾ ਮਿਊਾਸਪਲ ਸੈਕੰਡਰੀ ਗਰਲਜ਼ ਸਕੂਲ ‘ਚ ਸ਼ਰਨ ਦਿੱਤੀ ਹੈ | ਮੁੰਬਾਦੇਵੀ ਵਿਧਾਇਕ ਅਮੀਨ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਸ਼ਟਰੀ ਆਫਤ ਰਾਹਤ ਬਲਾਂ (ਐਨ. ਡੀ. ਆਰ. ਐਫ.) ਦੀ ਇਕ ਟੀਮ ਘਟਨਾ ਸਥਾਨ ‘ਤੇ ਪੰਹੁਚ ਗਈ ਹੈ | ਉਨ੍ਹਾਂ ਕਿਹਾ ਕਿ ਅਜੇ ਵੀ 10 ਤੋਂ 12 ਪਰਿਵਾਰਾਂ ਦੀ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ |

ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁੱਖ ਪ੍ਰਗਟ ਕੀਤਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਪੁਲਿਸ ਤੇ ਆਫਤ ਰਾਹਤ ਟੀਮਾਂ ਘਟਨਾ ਸਥਾਨ ‘ਤੇ ਰਾਹਤ ਕਾਰਜਾਂ ‘ਚ ਜੁਟੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਹਾਦਸੇ ‘ਚ ਮਰੇ ਲੋਕਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਨੂੰ ਦਿਲੋਂ ਹਮਦਰਦੀ ਹੈ | ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਇਮਾਰਤ ਕਰੀਬ 100 ਸਾਲ ਪੁਰਾਣੀ ਸੀ |

Related posts

Leave a Reply