ਤਕਰਾਰ ਪਿੱਛੋਂ ਸਿੱਖ ਫੌਜੀ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਖੁੱਦ ਨੂੰ ਗੋਲੀ ਮਾਰੀ-ਤਿੰਨ ਮੌਤਾਂ

ਮੈਕਲੋਡਗੰਜ (ਆਦੇਸ਼ ਪਰਮਿੰਦਰ ਸਿੰਘ) ਹਿਮਾਚਲ ਦੇ ਧਰਮਸ਼ਾਲਾ ਤੋਂ ਕਰੀਬ ਚਾਰ ਕਿਲੋਮੀਟਰ ਪੈਂਦੇ ਮੈਕਲੋਡਗੰਜ ਚ ਸਿੱਖ ਫੌਜੀ ਨੇ ਆਪਣੇ ਹੀ ਦੋ ਸਾਥੀਆਂ ਤੇ ਗੋਲੀ ਚਲਾ ਕੇ ਖੁੱਦ ਨੂੰ ਵੀ ਗੋਲੀ ਮਾਰ ਲਈ।

ਸਿੱਟੇ ਵਜੋਂ ਤਿੰਨਾਂ ਦੀ ਹੀ ਮੌਕੇ ਤੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਘਟਨਾ ਤੜਕਸਾਰ 2 ਵਜੇ ਦੇ ਕਰੀਬ ਵਾਪਰੀ।
ਸਿੱਖ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਨਵਦੀਪ ਸਿੰਘ ਅਨੁਸਾਰ ਜਸਬੀਰ ਸਿੰਘ ਨਿਵਾਸੀ ਬਰਨਾਲਾ ਆਪਣੀ ਡਿਉੂਟੀ ਤੋਂ ਵਾਪਿਸ ਪਰਤਿਆ ਤਾਂ ਉਸਦਾ ਕਿਸੇ ਗੱਲ ਨੂੰ ਲੈ ਕੇ ਹਵਲਦਾਰ ਹਰਦੀਪ ਸਿੰਘ (ਗੁਰਦਾਸਪੁਰ) ਅਤੇ ਨਾਇਕ ਹਰਪਾਲ ਸਿੰਘ (ਤਰਨਤਾਰਨ) ਨਾਲ ਤਕਰਾਰ ਹੋ ਗਿਆ।

ਜਿਸ ਦੌਰਾਨ ਜਸਬੀਰ ਸਿੰਘ ਨੇ ਆਪਣੀ ਇਨਸਾਸ ਰਾਇਫਲ ਨਾਲ ਦੋਵਾਂ ਤੇ ਗੋਲੀ ਚਲਾ ਦਿੱਤੀ ਤੇ ਬਾਦ ਚ ਖੁਦ ਨੂੰ ਵੀ ਗੋਲੀ ਮਾਰ ਲਈ।

ਘਟਨਾ ਵਾਪਰਨ ਤੋਂ ਬਾਅਦ ਮੈਕਲੋਡਗੰਜ ਦੇ ਫੌਜੀ ਖੇਤਰ ਚ ਖਲਬਲੀ ਮਚ ਗਈ। ਝਗੜੇ ਦੇ ਕਾਰਣ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਫਿਲਹਾਲ ਕਾਂਗੜਾ ਪੁਲਿਸ ਨੇ ਲਾਸ਼ਾਂ ਆਪਣੇ ਕਬਜੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਮਾਮਲੇ ਦੀ ਜਾਂਚ ਲਈ ਫੌਜ ਦੇ ਉੱਚ ਅਧਿਕਾਰੀ ਪਹੁੰਚ ਗਏ ਹਨ।
ਜਸਬੀਰ ਸਿੰਘ ਨੂੰ ਫੌਜ ਚ ਭਰਤੀ ਹੋਏ ਨੂੰ ਹਾਲੇ ਡੇਢ ਸਾਲ ਹੀ ਹੋਇਆ ਸੀ ਜਦੋਂ ਕਿ ਹਰਦੀਪ ਸਿੰਘ ਨੇ 23 ਸਾਲ ਅਤੇ ਨਾਇਕ ਹਰਪਾਲ ਸਿੰਘ ਨੇ 18 ਸਾਲ ਫੌਜ ਦੀ ਨੌਕਰੀ ਕੀਤੀ ਸ਼ੀ।

Related posts

Leave a Reply