ਤਰੱਕੀਆਂ ਨੂੰ ਉਡੀਕਦੇ ਉਡੀਕਦੇ ਸੇਵਾ ਮੁਕਤ ਹੋ ਰਹੇ ਹਨ…. ਅਧਿਆਪਕ

ਤਰੱਕੀਆਂ ਨੂੰ ਉਡੀਕਦੇ ਉਡੀਕਦੇ ਸੇਵਾ ਮੁਕਤ ਹੋ ਰਹੇ ਹਨ…. ਅਧਿਆਪਕ

ਤਰੱਕੀਆਂ ਵਿੱਚ 75% ਦਾ ਪੁਰਾਣਾ ਕੋਟਾ ਬਹਾਲ ਕੀਤਾ ਜਾਵੇ : ਡੀ ਟੀ ਐਫ ਪੰਜਾਬ


ਗੁਰਦਾਸਪੁਰ 31ਮਈ ( ਅਸ਼ਵਨੀ ) : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੈਕੰਡਰੀ ਵਿਭਾਗ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੀਆਂ ਤਰੱਕੀਆਂ ਦੇ ਕੋਟੇ ਨੂੰ ਸੀਮਿਤ  ਕਰਨ ਅਤੇ ਸੀ ਐਂਡ ਵੀ ਅਧਿਆਪਕਾਂ ਦੀ ਮਾਸਟਰ ਕੇਡਰ ਵਿਚ ਤੱਰਕੀਆ ਕਰਨ ਦੀ ਦੇਰੀ ਵਿਰੁੱਧ ਰੋਸ ਜਾਹਰ ਕਰਦਿਆਂ  ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ  ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਸਿੰਘ ਮਨੀ ਨੇ ਕਿਹਾ ਕਿ ਵਿਭਾਗ ਦੀਆਂ ਗਲਤ ਨੀਤੀਆਂ ਕਾਰਣ ਵੱਖ-ਵੱਖ ਕਾਡਰਾਂ ਦੇ ਅਧਿਆਪਕ/ ਮਾਸਟਰ  ਤਰੱਕੀ ਨੂੰ ਉਡੀਕਦੇ-ਉਡੀਕਦੇ ਸੇਵਾ ਮੁਕਤ ਹੋ ਰਹੇ ਹਨ।
ਮਾਸਟਰ ਕਾਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਬਾਰੇ ਗੱਲ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਬਹੁਤ ਹੀ ਥੋੜ੍ਹੀ ਗਿਣਤੀ ਵਿੱਚ ਮਾਸਟਰਾਂ ਨੂੰ ਤਰੱਕੀ ਦੇ ਕੇ ਮੁੱਖ ਅਧਿਆਪਕ ਬਣਾਇਆ ਗਿਆ ਹੈ। ਇਸਦਾ ਮੁੱਖ ਕਾਰਣ ਪਿਛਲੇ ਕੁਝ ਸਾਲਾਂ ਵਿੱਚ ਮਾਸਟਰ ਕਾਡਰ ਤੋਂ ਮੁੱਖ ਅਧਿਆਪਕਾਂ ਦੀ ਤਰੱਕੀ ਲਈ ਤੈਅ ਕੀਤੇ ਗਏ ਕੋਟੇ ਤਬਦੀਲੀ ਕਰਕੇ ਇਸਨੂੰ 50% ਤੱਕ ਸੀਮਿਤ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਤਰੱਕੀ ਰਾਹੀਂ 75% ਅਤੇ ਸਿੱਧੀ ਭਰਤੀ ਰਾਹੀਂ 25% ਮੁੱਖ ਅਧਿਆਪਕ ਆਉਂਦੇ ਸਨ।


ਆਗੁਆ ਨੇ ਦੋਸ਼ ਲਾਇਆ ਕਿ ਪੰਜਾਬ ਦੇ ਸੈਕੰਡਰੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕਾਡਰਾਂ ਦੀਆਂ ਤਰੱਕੀਆਂ ਨੂੰ ਕਦੇ ਸੀਨੀਅਾਰਤਾ ਸੂਚੀ, ਕਦੇ ਕੋਰਟ ਕੇਸਾਂ ਦਾ ਬਹਾਨਾ ਬਣਾ ਕੇ ਹਮੇਸ਼ਾ ਹੀ ਲਟਕਾਇਆ ਜਾਂਦਾ ਹੈ। ਇੱਥੋਂ ਤੱਕ ਕਿ ਸਟੇਸ਼ਨ ਦੀ ਚੋਣ ਹੋਣ ਉਪਰੰਤ ਵੀ ਮਾਸਟਰ ਤੋ ਲੈਕਚਰਾਰ ਬਣੇ ਅਧਿਆਪਕ ਹਾਜ਼ਰ ਨਹੀਂ ਕਰਵਾਏ ਜਾ ਸਕੇ, ਉਹ ਹਾਲੇ ਵੀ ਤਰੱਕੀ ਦੀ ਉਡੀਕ ਕਰ ਰਹੇ ਹਨ। ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਸੇਵਾ ਮੁਕਤੀ ਦੇ ਨੇੜੇ ਪੁੱਜ ਚੁੱਕੇ ਲੈਕਚਰਾਰ ਵਿਭਾਗ ਵੱਲੋਂ ਉਨ੍ਹਾਂ ਨੂੰ ਪ੍ਰਿੰਸੀਪਲ ਬਣਾਏ ਜਾਣ  ਨੂੰ ਉਡੀਕ ਰਹੇ ਹਨ ਜਾਂ ਲੈਕਚਰਾਰ ਵਜੋਂ ਹੀ ਰਿਟਾਇਰ ਹੋ ਰਹੇ ਹਨ।
ਇਸ ਤਰ੍ਹਾਂ ਵੱਖ-ਵੱਖ ਸਿੱਖਿਆ ਅਧਿਕਾਰੀਆਂ ਵੱਲੋਂ ਵੱਖ-ਵੱਖ ਕਾਡਰਾਂ  ਦੇ ਹਿੱਤਾਂ ਨੂੰ ਅਣਦੇਖਿਆਂ ਕਰਦਿਆਂ ਸਿੱਧੀ ਭਰਤੀ ਨੂੰ ਪਹਿਲ ਦੇਣ ਅਤੇ ਤਰੱਕੀ ਕੋਟੇ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਜਿਸ ਕਾਰਣ 28-28, 30-30 ਸਾਲ ਤੱਕ ਦੀ ਆਪਣੇ ਕਾਡਰ ਵਿੱਚ ਸੇਵਾ ਨਿਭਾਉਣ ਵਾਲੇ ਅਤੇ ਸਾਰੀ ਉਮਰ ਆਪਣੇ ਦਿਲ ਵਿੱਚ ਤਰੱਕੀ ਦੀ ਆਸ ਪਾਲਦੇ ਰਹੇ ਅਧਿਆਪਕ ਉਸੇ ਕਾਡਰ ਵਿੱਚ ਸੇਵਾ ਮੁਕਤ ਹੋ ਰਹੇ ਹਨ ਜੋ ਕਿ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ।


ਇਸੇ ਤਰ੍ਹਾਂ ਵਿਭਾਗ ਵੱਲੋਂ ਸੀ ਅੈ ਵੀ ਕਾਡਰ (ਆਰਟ ਐਡ ਕਰਾਫਟ ਟੀਚਰ, ਪੀ ਟੀ ਆਈ, ਮਿਉਜਿਕ ਟੀਚਰ, ਸਿਲਾਈ ਟੀਚਰ, ਸੰਸਕ੍ਰਿਤ ਟੀਚਰ ਆਦਿ) ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਲਈ ਮਾਰਚ ਵਿੱਚ ਮੰਗੇ ਗਏ ਕੇਸਾਂ ਦਾ ਨਿਪਟਾਰਾ ਨਾ ਕਰਕੇ ਇੰਨ੍ਹਾਂ ਨੂੰ ਵੀ ਅੱਖੋਂ ਪਰੋਖੇ ਕੀਤਾ ਹੋਇਆ ਹੈ ਜਿਸ ਕਾਰਣ ਇਸ ਕਾਡਰ ਦੇ ਅਧਿਆਪਕਾਂ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਇਸ ਕਾਡਰ ਤੋਂ ਮਾਸਟਰ ਕਾਡਰ ਵਿੱਚ ਤਰੱਕੀ ਲਈ ਸਿਰਫ 1% ਦਾ ਕੋਟਾ ਹੀ ਤੈਅ ਕੀਤਾ ਗਿਆ ਹੈ ਜਿਸ ਅਨੁਸਾਰ ਵੀ ਵਿਭਾਗ ਨੇ ਲੰਬੇ ਸਮੇਂ ਤੋਂ  ਇਸ ਕਾਡਰ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ। ਆਗੂਆਂ ਨੇ ਮੰਗ ਕੀਤੀ ਕਿ ਸੀ ਅੈੰਡ ਵੀ ਕਾਡਰ ਤੋਂ ਮਾਸਟਰ ਕਾਡਰ ਦੇ ਕੋਟੇ ਨੂੰ ਤਰਕ ਸੰਗਤ ਢੰਗ ਨਾਲ ਵਧਾਇਆ ਜਾਵੇ ਅਤੇ ਇੰਨ੍ਹਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ।ਇਸ ਮੌਕੇ ਉਪਕਾਰ ਸਿੰਘ ਵਡਾਲਾ ਬਾਂਗਰ,ਡਾਕਟਰ ਸਤਿੰਦਰ ਸਿੰਘ,ਗੁਰਦਿਆਲ ਚੰਦ,ਵਰਗਿਸ ਸਲਾਮਤ,ਜਮੀਤ ਰਾਜ,ਹਰਦੀਪ ਰਾਜ,ਬਲਵਿੰਦਰ ਕੌਰ,ਸਤਨਾਮ ਸਿੰਘ,ਸੁਖਜਿੰਦਰ ਸਿੰਘ,ਰਜਿੰਦਰ ਸ਼ਰਮਾ,ਅਮਰਜੀਤ ਸਿੰਘ ਕੋਠੇ,ਦਵਿੰਦਰ ਸਿੰਘ ਪਨਿਆੜ ਤੋਂ ਇਲਾਵਾ ਡੈਮੋਕ੍ਰੇਟਿਕ  ਮੁਲਾਜ਼ਮ ਫੈਡਰੇਸ਼ਨ ਦੇ ਸੂਬਾ  ਆਗੂ ਅਮਰਜੀਤ ਸ਼ਾਸਤਰੀ  ਵੀ ਹਾਜ਼ਰ ਸਨ।

Related posts

Leave a Reply