ਤਾਲਾਬੰਦੀ ਦੋਰਾਨ ਰੋਜ਼ਾਨਾ ਖਪਤਕਾਰ ਮਾਮਲੇ ਵਿਭਾਗ ਜਾਰੀ ਕਰੇਗਾ ਜ਼ਰੂਰੀ ਵਸਤਾਂ ਦੇ ਭਾਅ ਦੀ ਸੂਚੀ : ਆਸ਼ੂ April 4, 2020April 4, 2020 Adesh Parminder Singh ਤਾਲਾਬੰਦੀ ਦੋਰਾਨ ਰੋਜ਼ਾਨਾ ਖਪਤਕਾਰ ਮਾਮਲੇ ਵਿਭਾਗ ਜਾਰੀ ਕਰੇਗਾ ਜ਼ਰੂਰੀ ਵਸਤਾਂ ਦੇ ਭਾਅ ਦੀ ਸੂਚੀ : ਆਸ਼ੂਨਵਾਂਸ਼ਹਿਰ, ਚੰਡੀਗੜ੍ਹ, 4 ਅਪ੍ਰੈਲ :(ਚੀਫ ਬਿੳਰੋ ਸੋਰਵ ਜੋਸ਼ੀ) ਤਾਲਾਬੰਦੀ ਦੋਰਾਨ ਸੂਬੇ ਦਾ ਖਪਤਕਾਰ ਮਾਮਲੇ ਵਿਭਾਗ ਜ਼ਰੂਰੀ ਵਸਤਾਂ ਦੇ ਭਾਅ ਦੀ ਰੋਜ਼ਾਨਾ ਸੂਚੀ ਜਾਰੀ ਕਰੇਗਾ ਉਕਤ ਜਾਣਕਾਰੀ ਅੱਜ ਇਥੇ ਜਾਰੀ ਇਕ ਬਿਆਨ ਵਿਚਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ।ਸ੍ਰੀ ਆਸ਼ੂ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਕੁਝ ਵਪਾਰੀ ਅਤੇ ਪ੍ਰਚੂਨ ਵਿਕਰੇਤਾਵਾਂ ਵਲੋਂ ਮਨਮਰਜ਼ੀ ਦੇ ਰੇਟ ਲਗਾ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਨਜਿੱਠਣ ਜ਼ਰੂਰੀ ਵਸਤਾਂ ਦੇ ਭਾਅ ਦੀ ਸੂਚੀ ਰੋਜ਼ਾਨਾ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ।ਅੱਜ ਜਾਰੀ ਕੀਤੀ ਗੲੀ ਸੂਚੀ ਅਨੁਸਾਰ ਪ੍ਰਤੀ ਕਿਲੋ ਵਿਕਣ ਵਾਲੀਆਂ ਵਸਤਾਂ ਦੇ ਭਾਅ ਇਸ ਪ੍ਰਕਾਰ ਹਨ ਚਾਵਲ-30 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 2600 ਰੁਪੲੇ, ਕਣਕ 22 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 2000 ਰੁਪੲੇ, ਕਣਕ ਦਾ ਆਟਾ 24 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 2300 ਰੁਪੲੇ, ਛੋਲਿਆਂ ਦੀ ਦਾਲ 70 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 6000 ਰੁਪੲੇ, ਤੁਅਰ/ ਅਰਹਰ ਦਾਲ 95 ਰੁਪਏ ਕਿਲੋ ਅਤੇ ਪ੍ਰਤੀ ਕੁਇੰਟਲ 8500 ਰੁਪੲੇ, ੳੜਦ ਦਾਲ 100 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 9000 ਰੁਪੲੇ,ਮੂੰਗ ਦਾਲ 110 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 10000 ਰੁਪੲੇ, ਮਸਰ ਦਾਲ 85 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 7500 ਰੁਪੲੇ, ਖੰਡ 38 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 3600 ਰੁਪੲੇ, ਗੁੱੜ 40 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 3500 ਰੁਪੲੇ, ਖੁਲ੍ਹੀ ਚਾਹ ਪੱਤੀ 100 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 9000 ਰੁਪੲੇ,ਆਇਉਡਾਈਜਡ ਨਮਕ 20 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 1800 ਰੁਪੲੇ, ਆਲੂ 30 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 2500 ਰੁਪੲੇ, ਪਿਆਜ਼ 40 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 3000 ਰੁਪੲੇ ਅਤੇ ਟਮਾਟਰ 40 ਰੁਪੲੇ ਕਿਲੋ ਅਤੇ ਪ੍ਰਤੀ ਕੁਇੰਟਲ 3200 ਰੁਪੲੇ ਹਨ।ਇਸ ਤੋਂ ਇਲਾਵਾ ਪ੍ਰਤੀ ਲੀਟਰ ਵਿਕਣ ਵਾਲੀਆਂ ਵਸਤਾਂ ਦਾ ਭਾਅ ਇਸ ਤਰ੍ਹਾਂ ਹੈ ਦੁਧ 45 ਰੁਪਏ ਪ੍ਰਤੀ ਲੀਟਰ ਅਤੇ 4300 ਰੁਪਏ ਕੁਇੰਟਲ ਲੀਟਰ, ਮੁੰਗਫਲੀ ਤੇਲ 145 ਰੁਪਏ ਪ੍ਰਤੀ ਲੀਟਰ ਅਤੇ 13000 ਰੁਪਏ ਕੁਇੰਟਲ ਲੀਟਰ, ਸਰੋਂ ਦਾ ਤੇਲ 102 ਰੁਪਏ ਪ੍ਰਤੀ ਲੀਟਰ ਅਤੇ 9200 ਰੁਪਏ ਕੁਇੰਟਲ ਲੀਟਰ, ਵਨਸਪਤੀ 95 ਰੁਪਏ ਪ੍ਰਤੀ ਲੀਟਰ ਅਤੇ 9000 ਰੁਪਏ ਕੁਇੰਟਲ ਲੀਟਰ, ਸੋਆਇਆ ਤੇਲ 100 ਰੁਪਏ ਪ੍ਰਤੀ ਲੀਟਰ ਅਤੇ 9000 ਰੁਪਏ ਕੁਇੰਟਲ ਲੀਟਰ ਜਦਕਿ ਸੂਰਜ ਮੁਖੀ ਦਾ ਤੇਲ 108 ਰੁਪਏ ਪ੍ਰਤੀ ਲੀਟਰ ਅਤੇ 9800 ਰੁਪਏ ਕੁਇੰਟਲ ਲੀਟਰ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...