ਤ੍ਰਿਪਤ ਬਾਜਵਾ ਦੇ ਯਤਨਾਂ ਸਦਕਾ 27 ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਉਚੇਰਾ ਗਰੇਡ ਪੇਅ 4200 — ਸੱਚਰ,ਮਹਾਜ਼ਨ 

ਤ੍ਰਿਪਤ ਸਿੰਘ ਬਾਜਵਾ ਦੇ ਯਤਨਾਂ ਸਦਕਾ 27 ਵੈਟਨਰੀ ਇੰਸਪੈਕਟਰਾਂ ਨੂੰ ਮਿਲਿਆ ਉਚੇਰਾ ਗਰੇਡ ਪੇਅ 4200 — ਸੱਚਰ,ਮਹਾਜ਼ਨ 

ਪਠਾਨਕੋਟ, 16 ਜੁਲਾਈ ( ਰਾਜਿੰਦਰ ਸਿੰਘ ਰਾਜਨ ) ਅੱਜ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਕੀਤੀਆਂ ਗ‌ਈਆਂ ਸੁਹਿਰਦ ਅਤੇ ਮੁਲਾਜਮ ਪੱਖੀ ਕੋਸਿਸਾ ਸਦਕਾ ਪਸੂ ਪਾਲਣ ਵਿਭਾਗ ਵਿਚ ਲੰਬੇ ਲਮੇਂ ਤੋਂ ਅਟਕੇ 27 ਵੈਟਨਰੀ ਇੰਸਪੈਕਟਰਾਂ ਨੂੰ ਉਚੇਰਾ ਗਰੇਡ ਪੇਅ 4200 ਮਿਲਣ ਤੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਜਸਵਿੰਦਰ ਬੜੀ,ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਕਿਸ਼ਨ ਚੰਦਰ ਮਹਾਜ਼ਨ ਜਗਸੀਰ ਸਿੰਘ ਖਿਆਲਾ ਆਦਿ ਲੀਡਰਾਂ ਨੇ ਖੁਸੀ ਜਾਹਿਰ ਕਰਦੇ ਹੋ‌ਏ ਬਾਜਵਾ ਸਾਹਿਬ ਦਾ ਧੰਨਵਾਦ ਕੀਤਾ ਹੈ.
 
ਅੱਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ ਏ ਐਸ ਦੇ ਹੁਕਮਾਂ ਤੇ ਡਾਇਰੈਕਟਰ ਪਸੂ ਪਾਲਣ ਵਿਭਾਗ ਡਾਕਟਰ ਐਚ ਐਸ ਕਾਹਲੋਂ ਨੇ ਆਪਣੇ ਪੱਤਰ ਨੰਬਰ 10103 ਮਿਤੀ 15-7-2021 ਦੇ ਮੁਤਾਬਕ ਪੱਤਰ ਜਾਰੀ ਕਰਕੇ ਪਿਛਲੇ ਲੰਬੇ ਸਮੇਂ ਤੋਂ 50 % ਵੈਟਨਰੀ ਇੰਸਪੈਕਟਰਾਂ ਦੀ ਕੈਟਾਗਿਰੀ ਵਿਚ ਆਉਂਦੇ 27 ਵੈਟਨਰੀ ਇੰਸਪੈਕਟਰਾਂ ਨੂੰ ਰਾਹਤ ਪਹੁਚਾਈ ਹੈ ਜਿਸ ਨਾਲ ਵੈਟਨਰੀ ਇੰਸਪੈਕਟਰਾਂ ਵਿਚ ਖੁਸੀ ਪਾਈ ਜਾ ਰਹੀ ਹੈ

Related posts

Leave a Reply