ਦਰਦਨਾਕ ਖਬਰ : ਦਸੂਹਾ / ਹੁਸ਼ਿਆਰਪੁਰ : ਤਿੰਨ ਸਾਲ ਦੀ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਖ਼ਤਰਨਾਕ ਕੁੱਤੇ ਬੱਚੀ ਅੰਸ਼ੂ ਰਾਣੀ ਨੂੰ ਤਦ ਤਕ ਨੋਚਦੇ ਰਹੇ ਜਦ ਤੱਕ ਉਸਦੇ ਸ਼ਰੀਰ ਨੇ ਹਿੱਲਣਾ ਬੰਦ ਨਹੀਂ ਕਰ ਦਿੱਤਾ

ਦਸੂਹਾ / ਹੁਸ਼ਿਆਰਪੁਰ : ਜ਼ਿਲ੍ਹੇ ਦੇ ਕਸਬਾ ਹਾਜੀਪੁਰ ਨੇੜਲੇ ਪਿੰਡ ਬੱਧਣ ਨਜ਼ਦੀਕ ਬੁੱਢਾਬਾੜ ਵਿੱਚ ਅਵਾਰਾ ਕੁੱਤਿਆਂ ਨੇ ਤਿੰਨ ਸਾਲ ਦੀ ਬੱਚੀ ਅੰਸ਼ੂ ਰਾਣੀ ਪੁੱਤਰੀ ਜਨਾਰਦਨ ਦੀ ਜਾਨ ਲੈ ਲਈ ਹੈ। ਖ਼ਤਰਨਾਕ ਕੁੱਤੇ ਬੱਚੀ ਨੂੰ ਮਰਦੇ ਦਮ ਤਕ ਨੋਚਦੇ ਰਹੇ। ਇੱਥੇ ਕੁੱਤਿਆਂ ਦਾ ਆਤੰਕ ਖਤਮ ਨਹੀਂ ਹੋਇਆ। ਜਦੋਂ ਬੱਚੀ ਦੇ ਸਰੀਰ ਨੇ ਹਿੱਲਣਾ ਬੰਦ ਕਰ ਦਿੱਤਾ ਤਾਂ ਕੁੱਤੇ ਉਸ ਨੂੰ ਘੜੀਸ ਕੇ ਨੇੜੇ ਦੇ ਖੇਤਾਂ ਵਿੱਚ ਲੈ ਗਏ ਅਤੇ ਭੁੱਖ ਮਿਟਾਉਣ ਲਈ ਉਸ ਦੇ ਸਰੀਰ ਨੂੰ ਖਾਣ ਲੱਗੇ।

ਪਰਿਵਾਰ ਵਾਲਿਆਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕੁੱਤਿਆਂ ਦੇ ਚੁੰਗਲ ਤੋਂ ਬਚਾਇਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਜਦੋਂ ਤਕ ਰਿਸ਼ਤੇਦਾਰ ਪਹੁੰਚੇ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। 

 

 

pls subscribe channel for latest news

Related posts

Leave a Reply