ਨਾਭਾ : ਨਾਭਾ ਨੇੜਲੇ ਪਿੰਡ ਲੁਬਾਣਾ ਟੇਕੂ ਵਿਖੇ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀਅਨੁਸਾਰ ਪਿੰਡ ਲੁਬਾਣਾ ਟੇਕੂ ਦੇ ਪਰ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਦੋ ਸਕੇ ਭਰਾ ਖੇਤਾਂ ਵਿੱਚ ਫਸਲ ਨੂੰ ਖਾਦ ਦੇ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਪੈਰ, ਟੁੱਟੀ ਹੋਈ ਬਿਜਲੀ ਦੀ ਤਾਰ ਨਾਲ ਟੱਚ ਹੋ ਗਿਆ ਜਿਸ ਵਿਚ ਕਰੰਟ ਹੋਣ ਕਰਕੇ ਇਕ ਭਰਾ ਦੀ ਤੁਰੰਤ ਮੌਤ ਹੋ ਗਈ ਜਦੋਂ ਕਿ ਦੂਸਰਾ ਭਰਾ ਉਸ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਸ ਨੂੰ ਵੀ ਕਰੰਟ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਸਦੀ ਵੀ ਮੌਤ ਹੋ ਗਈ।
ਮ੍ਰਿਤਕਾਂ ਦੇ ਨਾਮ ਹਰਵੀਰ ਸਿੰਘ ਤੇ ਜਸਵੀਰ ਸਿੰਘ ਹਨ ਜਿਨ੍ਹਾਂ ਦੀ ਉਮਰ ਕਰੀਬ 25-28 ਸਾਲ ਦੀ ਹੈ ਅਤੇ ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp