ਦਰਦਨਾਕ ਹਾਦਸਾ : ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਟਾਂਡਾ ਨਿਵਾਸੀ ਕਾਰ ਸਵਾਰ ਪਤੀ-ਪਤਨੀ ਦੀ ਮੌਤ, ਮਿਰਤਕ ਪੁਲਿਸ ਮੁਲਾਜ਼ਿਮ

ਭੋਗਪੁਰ / ਹੁਸ਼ਿਆਰਪੁਰ  : ਅੱਜ  ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਭੋਗਪੁਰ ਨੇੜੇ ਦੋ ਕਾਰਾਂ ਦੀ ਭਿਆਨਕ ਟੱਕਰ ‘ਚ ਕਾਰ ਸਵਾਰ ਪਤੀ-ਪਤਨੀ ਪੰਜਾਬ ਪੁਲਿਸ ਦੇ ਸਿਪਾਹੀ ਜਸਵਿੰਦਰ ਸਿੰਘ (27) ਪੁੱਤਰ ਅਮ੍ਰਿਤ ਲਾਲ ਵਾਸੀ ਉੜਮੁੜ ਟਾਂਡਾ ਤੇ ਉਸ ਦੀ ਪਤਨੀ ਜਸਬੀਰ ਕੌਰ (24) ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਪਤਾ ਚੱਲਿਆ ਹੈ ਕਿ ਸਿਪਾਹੀ ਜਸਵਿੰਦਰ ਸਿੰਘ ਆਪਣੇ ਪਿੰਡ ਉੜਮੁੜ ਪੁਲਿਸ ਥਾਣਾ ਟਾਂਡਾ ਆਪਣੀ ਪਤਨੀ ਦੀ ਦਵਾਈ ਲੈਣ ਜਲੰਧਰ ਜਾ ਰਹੇ ਸਨ, ਕਿ ਇਹ ਹਾਦਸਾ ਵਾਪਰ ਗਿਆ।

 ਭੋਗਪੁਰ ਡੱਲੀ ਕੋਲ  ਕਾਰ  ਜਲੰਧਰ ਵੱਲੋਂ ਆ ਰਹੀ ਸੀ ਕਿ ਅਚਾਨਕ ਭੋਗਪੁਰ ਦੇ ਡੱਲੀ ਨਜ਼ਦੀਕ ਡਿਵਾਇਡਰ ਟੱਪ ਕੇ ਟਾਂਡਾ ਸਾਇਡ ਤੋਂ ਆ ਰਹੀ ਸਵਿਫਟ ਕਾਰ ਨੰਬਰ ਪੀਬੀ 07 ਏਜੇ 9969 ਨਾਲ ਜਾ ਟਕਰਾਈ ਜਿਸ ਕਾਰਨ ਸਵਿਫਟ ਕਾਰ ‘ਚ ਸਵਾਰ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਵਿਫ਼ਟ ਕਾਰ ਦੇ ਪਰਖੱਚੇ ਉੱਡ ਗਏ ਜਦਕਿ ਪੋਲੋ ਕਾਰ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

 

Related posts

Leave a Reply