ਦਲਿਤ ਕੌਂਸਲਰਾਂ ਨੂੰ ਅਣਗੌਲਿਆ ਕਰਨ ਦੇ ਨਤੀਜੇ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ‘ਚ ਭੁਗਤਣੇ ਪੈਣਗੇ : ਰਾਜਵਿੰਦਰ ਰਾਜ

ਗੜਦੀਵਾਲਾ 23 ਅਪ੍ਰੈਲ(ਚੌਧਰੀ) : ਨਗਰ ਕੌਂਸਲ ਗੜਦੀਵਾਲਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਦਲਿਤ ਕੌਂਸਲਰਾਂ ਨੂੰ ਅਣਗੌਲਿਆ ਕਰਕੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਜੱਗ ਜਾਹਿਰ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਆਗੂ ਆਮ ਆਦਮੀ ਪਾਰਟੀ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕੀਤਾ। ਇਸ ਮੌਕੇ ਰਾਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਵਿਚ ਆਉਣ ਤੇ ਦਲਿਤ ਭਾਈਚਾਰੇ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਨਗਰ ਕੌਂਸਲ ਗੜਦੀਵਾਲਾ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਦਲਿਤ ਵਰਗ ਚੋਂ ਨਾ ਬਣਾ ਕੇ ਕਾਂਗਰਸ ਨੇ ਗਲਤ ਕੀਤਾ ਹੈ। ਜਿਸ ਨਾਲ ਦਲਿਤ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸਦਾ ਨਤੀਜਾ ਇਹਨਾਂ ਨੂੰ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਭੁਗਤਨਾ ਪਵੇਗਾ। 

Related posts

Leave a Reply