ਦਸੂਹਾ ਪੁਲਿਸ ਵਲੋਂ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ‘ਚ ਇੱਕ ਵਿਅਕਤੀ ਤੇ ਮਾਮਲਾ ਦਰਜ, ਜਾਂਚ ਜਾਰੀ


ਦਸੂਹਾ 2 ਅਪ੍ਰੈਲ (ਚੌਧਰੀ) : ਦਸੂਹਾ ਪੁਲਿਸ ਨੇ ਇੱਕ 16 ਸਾਲਾ ਨ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਦਸੂਹਾ ਸਬ-ਡਵੀਜ਼ਨ ਦੇ ਰੱਤੜਾ ਪਿੰਡ ਦੇ ਇੱਕ 43 ਸਾਲਾ ਵਿਅਕਤੀ ਪ੍ਰਗਟ ਸਿੰਘ ਉਰਫ ਰੌਨੀ ਨੂੰ ਗ੍ਰਿਫਤਾਰ ਕੀਤਾ ਹੈ।ਪੀੜਤਾ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੀ ਸ਼ਾਮ ਕਰੀਬ 7.30 ਵਜੇ ਉਸ ਦੀ ਧੀ ਉਸ ਖੇਤ ਵਿੱਚ ਗਈ ਸੀ ਜਿੱਥੇ ਮੁਲਜ਼ਮਾਂ ਨੇ ਉਸ ਨਾਲ ਬਲਾਤਕਾਰ ਕੀਤਾ।  ਪੁਲਿਸ ਨੇ ਮੁਲਜ਼ਮ ਪਰਗਟ ਸਿੰਘ ਖ਼ਿਲਾਫ਼ ਧਾਰਾ 376 ਆਈ ਪੀ ਸੀ ਅਤੇ ਪੋਸਕੋ ਅਟਕ ਅਧੀਨ ਕੇਸ ਦਰਜ ਕੀਤਾ ਹੈ। ਐੱਸ.ਐੱਚ.ਓ.ਦਸੂਹਾ ਸਬ ਇੰਸਪੈਕਟਰ ਗੁਰਪ੍ਰੀਤ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਮੰਗਿਆ ਗਿਆ ਹੈ।

Related posts

Leave a Reply