UPDATED: ਦਸੂਹਾ: ਸੋਨਾਕਸ਼ੀ ਦੇ ਸਕਾਲਰਸ਼ਿਪ ਲਈ ਸਿਲੈਕਟ ਹੋਣ ਨਾਲ ਬਾਰ੍ਹਵੀਂ ਜਮਾਤ ਤੱਕ 48000 ਸਕਾਲਰਸ਼ਿਪ ਮਿਲੇਗਾ

ਸੋਨਾਕਸ਼ੀ ਦੇ ਸਕਾਲਰਸ਼ਿਪ ਲਈ ਸਿਲੈਕਟ ਹੋਣ ਨਾਲ ਇਲਾਕੇ ਵਿੱਚ ਖੁਸ਼ੀ

ਦਸੂਹਾ (ਚੌਧਰੀ ): ਸਰਕਾਰੀ ਹਾਈ ਸਕੂਲ ਘੋਗਰਾ ਬਲਾਕ ਦਸੂਹਾ 2 ਦੀ ਵਿਦਿਆਰਥਣ ਸੋਨਾਕਸ਼ੀ ਠਾਕੁਰ ਪੁੱਤਰੀ ਸ਼੍ਰੀ ਸ਼ਮਸ਼ੇਰ ਸਿੰਘ ਨੇ ਐੱਨ ਐਮ ਐਮ ਐਸ 2020-21 ਪ੍ਰੀਖਿਆ ਪਾਸ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸੋਨਾਕਸ਼ੀ ਨੂੰ 12 ਹਜ਼ਾਰ ਪ੍ਰਤੀ ਸਾਲ ਦੇ ਹਿਸਾਬ ਨਾਲ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ 48000 ਸਕਾਲਰਸ਼ਿਪ ਮਿਲੇਗਾ।

ਸੋਨਾਕਸ਼ੀ ਤੇ ਉਸ ਦੇ ਮਾਤਾ-ਪਿਤਾ ਨੂੰ ਮੁੱਖ ਅਧਿਆਪਕਾ ਸ੍ਰੀ ਜਸਪ੍ਰੀਤ ਕੌਰ ਭੁੱਲਰ ਅਤੇ ਸਮੂਹ ਸਟਾਫ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਅਧਿਆਪਕਾ ਜੀ ਨੇ ਗਾਈਡ ਅਧਿਆਪਕ ਅਤੇ ਸਮੂਹ ਬੀ. ਐਮ ਸਾਹਿਬਾਨ ਕੀਤੇ ਗਏ ਯਤਨਾਂ ਦੀ ਖ਼ੂਬ ਪ੍ਰਸ਼ੰਸਾ ਕੀਤੀ। ਮੁੱਖ ਅਧਿਆਪਕਾ ਜੀ ਵੱਲੋਂ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਹੋਣਹਾਰ ਵਿਦਿਆਰਥੀਆਂ ਦੀ ਅਗਲੇਰੀ ਪੜ੍ਹਾਈ ਵਿੱਚ ਮਦਦ ਲਈ NMMS ਅਤੇ NTSE ਪ੍ਰੀਖਿਆਵਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ।

Related posts

Leave a Reply