ਦਸੂਹਾ/ ਹੁਸ਼ਿਆਰਪੁਰ : 20 ਸਾਲਾ ਨੌਜਵਾਨ ਲੜਕੀ ਵੱਲੋਂ  ਨਹਿਰ ਚ ਛਾਲ ਮਾਰ ਕੇ ਖ਼ੁਦਕੁਸ਼ੀ, ਲਾਸ਼ ਪਾਵਰ ਹਾਊਸ-2, ਹਾਜੀਪੁਰ ਤੋਂ ਬਰਾਮਦ

ਦਸੂਹਾ/  ਹੁਸ਼ਿਆਰਪੁਰ  (ਢਿੱਲੋਂ )

ਦਸੂਹਾ ਦੇ ਪਿੰਡ ਅੱਡਾ ਝੀਰ ਦਾ ਖੂਹ ਵਿਖੇ 20 ਸਾਲਾ ਲੜਕੀ ਵੱਲੋਂ  ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਖ਼ਬਰ ਹੈ । ਮ੍ਰਿਤਕ ਲੜਕੀ ਦੀ ਲਾਸ਼ ਹਾਜੀਪੁਰ ਨੇੜਿਓਂ ਨਹਿਰ ਵਿੱਚੋਂ  ਬਰਾਮਦ ਕਰ ਲਈ ਗਈ ਹੈ।

  ਮ੍ਰਿਤਕ ਲੜਕੀ ਦੀ ਪਛਾਣ ਪਰਮਿੰਦਰ ਕੌਰ (20) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਬੀਏ ਫਾਈਨਲ ਦੀ ਵਿਦਿਆਰਥਣ ਸੀ ਅਤੇ ਹਾਜੀਪੁਰ ਦੇ ਨੇੜਲੇ ਪਿੰਡ ਅਜਮੇਰਾ ਦੀ ਰਹਿਣ ਵਾਲੀ ਸੀ।

ਜਾਣਕਾਰੀ ਅਨੁਸਾਰ  ਪਰਮਿੰਦਰ ਕੌਰ ਸ਼ਨਿਚਰਵਾਰ ਸਵੇਰੇ ਘਰੋਂ ਤਲਵਾੜਾ ਕਾਲਜ ਲਈ ਗਈ  ਪ੍ਰੰਤੂ ਉਹ ਕਾਲਜ ਨਹੀਂ ਗਈ ਅਤੇ ਅੱਡਾ ਝੀਰ ਦਾ ਖੂਹ ਨੇੜੇ ਸਥਿਤ ਮੁਕੇਰੀਆਂ ਹਾਈਡਲ ਨਹਿਰ ’ਚ ਛਾਲ ਮਾਰ ਦਿੱਤੀ।ਕੁਝ ਸਮਾਂ ਬਾਅਦ ਲੜਕੀ ਦੀ ਲਾਸ਼ ਪਾਵਰ ਹਾਊਸ-2, ਹਾਜੀਪੁਰ ਤੋਂ ਬਰਾਮਦ ਕਰ ਲਈ ਗਈ ਹੈ। ਖ਼ੁਦਕੁਸ਼ੀ ਦੇ ਕਾਰਣ ਹਾਲੇ ਸਪੱਸ਼ਟ ਨਹੀਂ ਹਨ.                                               ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply