UPDATED: ਦਸੂਹਾ- 2 ਦੇ ਸਮੂਹ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲੇ ਵਿਚ ਭਾਰੀ ਵਾਧਾ: ਪ੍ਰਿੰ ਜਪਿੰਦਰ ਕੁਮਾਰ,ਤਿਲਕ ਰਾਜ


ਦਸੂਹਾ 21 ਅਪ੍ਰੈਲ (ਚੌਧਰੀ ) : ਪੰਜਾਬ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ, ਜਿਲ੍ਹਾ ਸਿੱਖਿਆ ਅਧਿਕਾਰੀ (ਸੈ. ਸਿੱ.) ਹੁਸ਼ਿਆਰਪੁਰ, ਗੁਰਸ਼ਰਨ ਸਿੰਘ ਦੀ ਸੁਯੋਗ ਅਗਵਾਈ,ਬੀ .ਐਨ. ਓ.ਦਸੂਹਾ -2 ਪ੍ਰਿੰਸੀਪਲ ਜਪਿੰੰਦਰ ਕੁਮਾਰ ਦੀ ਸੁਯੋਗ ਵਿਉਤਬੰਦੀ ਅਤੇ ਸਮੂਹ ਸਕੂਲ ਮੁਖੀਆ ਤੇ ਸਟਾਫ ਦੀ ਸਖਤ ਮਿਹਨਤ ਸਦਕਾ ਇਸ ਵਾਰ ਬਲਾਕ ਦਸੂਹਾ 2 ਦੇ ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ਵਿਚ ਭਾਰੀ ਵਾਧਾ ਹੋਇਆ ਹੈ।

ਪ੍ਰੈਸ ਨੂੰ ਦਿੱਤੀ ਜਾਣਕਾਰੀ ਵਿਚ ਬੀ. ਐਨ. ਓ. ਜਪਿੰੰਦਰ ਕੁਮਾਰ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਤਿਲਕ ਰਾਜ ਨੇ ਦੱਸਿਆ ਕਿ ਸਿੱਖਿਆ ਮਹਿਕਮੇ ਅਤੇ ਸਮੂਹ ਸਕੂਲ ਮੁਖੀਆ ਅਤੇ ਸਟਾਫ ਦੀ ਮਿਹਨਤ ਸਦਕਾ ਅੱਜ ਸਰਕਾਰੀ ਸਕੂਲਾਂ ਦੀ ਨੁਹਾਰ ਹੀ ਬਦਲ ਚੁੱਕੀ ਹੈ,ਹੁਣ ਸਾਰੀਆਂ ਹੀ ਮਹਿੰਗੇ ਸਕੂਲਾਂ ਵਾਲੀਆ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤੇ ਏਥੇ ਬੱਚਿਆਂ ਦਾ ਸਰਵਪੱਖੀ ਵਿਕਾਸ ਕੀਤਾ ਜਾਂਦਾ ਹੈ।ਏਥੇ ਵਿੱਦਿਆ ਮੁਫ਼ਤ ਦਿੱਤੀ ਜਾਂਦੀ ਹੈ, ਵਪਾਰ ਨਹੀਂ ਕੀਤਾ ਜਾਂਦਾ।

ਓਹਨਾ ਦੱਸਿਆ ਕਿ ਹੁਣ ਮਾਤਾ ਪਿਤਾ ਬੜੀ ਹੀ ਖੁਸੀ ਖੁਸੀ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਿਲ ਕਰਵਾ ਰਹੇ ਹਨ।ਓਹਨਾ ਦੱਸਿਆ ਕਿ ਹੁਣ ਸਰਕਾਰੀ ਸਕੂਲ , ਸਮਾਰਟ ਸਕੂਲ ਬਣ ਚੁੱਕੇ ਹਨ,ਅਤੇ ਇਹਨਾਂ ਵਿਚ ਪੰਜਾਬੀ ਦੇ ਨਾਲ ਨਾਲ ਅੰਗਰੇਜੀ ਮਾਧਿਅਮ ਵਿਚ ਵੀ ਸਿੱਖਿਆ ਦਿੱਤੀ ਜਾਂਦੀ ਹੈ।ਓਹਨਾ ਦੱਸਿਆ ਕਿ ਪਿਛਲੇ ਸਾਲ ਨਾਲੋ ਇਸ ਵਾਰੀ ਦਸੂਹਾ 2 ਦੇ ਸਰਕਾਰੀ ਸਕੂਲਾਂ ਦੇ ਦਾਖ਼ਲੇ ਦੀ ਵਾਧਾ ਦਰ 20% ਤੋਂ ਉੱਪਰ ਹੈ ਅਤੇ ਇਹ ਵਾਧਾ ਲਗਾਤਾਰ ਜਾਰੀ ਹੈ।

Related posts

Leave a Reply